ਜਗਰਾਓਂ : ‘ਕਰ ਭਲਾ ਹੋ ਭਲਾ’ ਸੰਗਠਨ ਵੱਲੋਂ ਪਹਿਲੀ ਵਰ੍ਹੇਗੰਢ ਦੀ ਖ਼ੁਸ਼ੀ ਮੌਕੇ ਲਾਏ ਦੂਸਰੇ ਖ਼ੂਨ ਦਾਨ ਕੈਂਪ ‘ਚ 52 ਯੂਨਿਟ ਖ਼ੂਨ ਦਾਨ ਹੋਇਆ। ਸਿਵਲ ਹਸਪਤਾਲ ਬਲੱਡ ਬੈਂਕ ਜਗਰਾਓਂ ਦੇ ਸਹਿਯੋਗ ਨਾਲ ਸਥਾਨਕ ਅਰੋੜਾ ਪ੍ਰਾਪਰਟੀ ਡੀਲਰ ਵਿਖੇ ਲਗਾਏ ਕੈਂਪ ਦਾ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਅਤੇ ਐੱਲਐੱਸਐੱਸ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਉਦਘਾਟਨ ਕੀਤਾ। ਉਨ੍ਹਾਂ ਨੌਜਵਾਨਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਾਜਨ ਖੁਰਾਨਾ ਨੇ ਦੱਸਿਆ ਕਿ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਲਗਾਏ ਕੈਂਪ ‘ਚ ਬਲੱਡ ਬੈਂਕ ਜਗਰਾਓਂ ਦੇ ਡਾਕਟਰ ਸੁਰਿੰਦਰ ਸਿੰਘ ਬੀਟੀਓ, ਮਨੀਤ ਲੁਖਰਾ ਸਹਾਇਕ ਬੀਟੀਓ, ਡਾ: ਸੁਖਵਿੰਦਰ ਸਿੰਘ, ਗਗਨਦੀਪ ਸਿੰਘ, ਬਲਜੋਤ ਕੌਰ ਅਤੇ ਲਖਵੀਰ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਮੌਕੇ ਕੰਵਲ ਕੱਕੜ, ਰਾਜੀਵ ਗੁਪਤਾ, ਪ੍ਰਵੀਨ ਮਿੱਤਲ, ਜਗਦੀਸ਼ ਖੁਰਾਣਾ, ਕਪਿਲ ਨਰੂਲਾ, ਵਿਸ਼ਾਲ ਸ਼ਰਮਾ, ਮਹੇਸ਼ ਟੰਡਨ, ਨਾਨੇਸ਼ ਗਾਂਧੀ, ਪ੍ਰਲਾਦ ਸਿੰਗਲਾ, ਭੁਪਿੰਦਰ ਸਿੰਘ ਮੁਰਲੀ, ਰਾਹੁਲ, ਪੰਕਜ ਅਰੋੜਾ, ਦਿਨੇਸ਼ ਅਰੋੜਾ, ਆਤਮਜੀਤ, ਸੋਨੀ ਮੱਕੜ, ਅਜੇ ਪਟੇਲ ਆਦਿ ਹਾਜ਼ਰ ਸਨ। ਅੱਜ ਦੇ ਕੈਂਪ ਵਿਚ ਕਮਲ ਗੁਪਤਾ ਨੇ ਆਪਣੇ 47ਵੇਂ ਜਨਮ ਦਿਨ ਦੀ ਖ਼ੁਸ਼ੀ ਵਿਚ 20ਵੀਂ ਵਾਰ ਖ਼ੂਨ ਦਾਨ ਕੀਤਾ ਜਿਸ ਦੀ ਪ੍ਰਬੰਧਕਾਂ ਤੇ ਮਹਿਮਾਨਾਂ ਨੇ ਸ਼ਲਾਘਾ ਕਰਦਿਆਂ ਉਸ ਨੂੰ ਵਧਾਈ ਦਿੱਤੀ।