Connect with us

ਅਪਰਾਧ

ਮਾਲ ਵਿਭਾਗ ਦਾ ਕਾਨੂੰਗੋ 50 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

Published

on

Kanungo of revenue department caught taking bribe of 50 thousand

ਲੁਧਿਆਣਾ : ਵਿਜੀਲੈਂਸ ਬਿਊਰੋ ਵਲੋਂ ਮਾਲ ਵਿਭਾਗ ਦੇ ਇਕ ਕਾਨੂੰਗੋ ਨੂੰ 50 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਵਿਜੀਲੈਂਸ ਬਿਊਰੋ ਦੀ ਆਰਥਿਕ ਸ਼ਾਖਾ ਦੇ ਐਸ.ਐਸ.ਪੀ ਸੂਬਾ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਦੀ ਸ਼ਨਾਖਤ ਵਿਜੈਪਾਲ ਸਿੰਘ ਵਜੋਂ ਕੀਤੀ ਗਈ ਹੈ, ਉਹ ਹਲਕਾ ਜਮਾਲਪੁਰਾ ਵਿਖੇ ਕਾਨੂੰਗੋ ਤੈਨਾਤ ਹੈ |

ਉਕਤ ਕਥਿਤ ਦੋਸ਼ੀ ਨੇ ਕਰਮਜੀਤ ਸਿੰਘ ਪਾਸੋਂ ਸਰਕਾਰ ਵਲੋਂ ਐਕਵਾਇਰ ਕੀਤੀ ਉਸ ਦੀ ਜ਼ਮੀਨ ਦੀ ਫਾਈਲ ਕਲੀਅਰ ਕਰਨ ਬਦਲੇ ਰਿਸ਼ਵਤ ਹਾਸਲ ਕੀਤੀ ਸੀ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਇਸ ਬਦਲੇ ਦੋ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਇਹ ਰਕਮ ਕਥਿਤ ਦੋਸ਼ੀ ਨੇ ਉਸ ਪਾਸੋਂ ਕਿਸ਼ਤਾਂ ਵਿਚ ਲੈਣ ਲਈ ਕਿਹਾ ਸੀ | ਅੱਜ ਉਕਤ ਕਾਨੂੰਗੋ ਨੇ ਮੁਦਈ ਨੂੰ ਪਹਿਲੀ ਕਿਸ਼ਤ ਦੇਣ ਲਈ ਬੁਲਾਇਆ ਸੀ |

Facebook Comments

Trending