ਖੇਡਾਂ

ਕਨਿਸ਼ਕਾ ਧੀਰ ਨੇ ਹਲਕਾ ਆਤਮ ਨਗਰ ਦਾ ਨਾਂਅ ਰੌਸ਼ਨ ਕੀਤਾ – ਵਿਧਾਇਕ ਬੈਂਸ

Published

on

ਲੁਧਿਆਣਾ :   ਲੁਧਿਆਣਾ ਦੇ ਹਲਕਾ ਆਤਮ ਨਗਰ ਦੀ ਰਹਿਣ ਵਾਲੀ ਕਨਿਸ਼ਕਾ ਧੀਰ ਨੇ ਪੰਜਾਬ ਦੀ ਜੂਨੀਅਰ ਨੈਸ਼ਨਲ ਬਾਸਕਟਬਾਲ ਟੀਮ ਲੜਕੀਆਂ ਦੀ ਕਪਤਾਨ ਵਜੋਂ ਅਗਵਾਈ ਕਰਦੇ ਹੋਏ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਹੋਈ ਚੈਪੀਅਨਸ਼ਿਪ ਵਿਚ 71ਵਾਂ ਸੋਨ ਤਗਮਾ ਜਿੱਤ ਕੇ ਜਿੱਥੇ ਇਤਿਹਾਸ ਰਚਿਆ ਹੈ, ਉੱਥੇ ਹੀ ਆਪਣੇ ਮਾਪਿਆਂ ਦੇ ਨਾਲ-ਨਾਲ ਲੁਧਿਆਣਾ ਤੇ ਹਲਕਾ ਆਤਮ ਨਗਰ ਦਾ ਨਾਂਅ ਵੀ ਰੋਸ਼ਨ ਕੀਤਾ।

ਕਨਿਸ਼ਕਾ ਨੂੰ ਸਨਮਾਨਿਤ ਕਰਨ ਲਈ ਲਿਪ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਗੱਲਬਾਤ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਹਲਕਾ ਆਤਮ ਨਗਰ ਦੇ ਵਸਨੀਕਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਨਿਸ਼ਕਾ ਧੀਰ ਵਲੋਂ ਪੰਜਾਬ ਦੀ ਜੂਨੀਅਰ ਨੈਸ਼ਨਲ ਬਾਸਕਟਬਾਲ ਟੀਮ ਲੜਕੀਆਂ ਦੀ ਕਪਤਾਨ ਵਜੋਂ ਅਗਵਾਈ ਕਰਦੇ ਹੋਏ 71ਵਾਂ ਗੋਲਡ ਮੈਡਲ ਜਿੱਤਿਆ ਹੈ ਤੇ ਇਹ ਖਿਤਾਬ 29 ਸਾਲ ਦੇ ਵਕਫ਼ੇ ਮਗਰੋ ਜਿੱਤਿਆ ਗਿਆ ਹੈ।

ਕਨਿਸ਼ਕਾ ਦੀ ਵੱਡੀ ਭੈਣ ਭਾਵਿਕਾ ਧੀਰ ਸਰਕਾਰੀ ਕਾਲਜ ਫਾਰ ਵੂਮੈਨ ਵਿਚ ਪੜ੍ਹਦੀ ਹੈ, ਜਿਸ ਨੇ ਅੰਤਰ ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਅਤੇ ਆਲ ਇੰਡੀਆ ਬਾਸਕਟਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ।

ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਸਵੱਦੀ, ਫਕੀਰ ਚੰਦ ਭਨੋਟ, ਅਮਰਜੀਤ ਸਿੰਘ, ਜਗਮੋਹਨ ਧੀਰ, ਬਲਦੇਵ ਧੀਰ, ਸੋਨੂੰ ਧੀਰ, ਸ਼ਾਰਦਾ ਪਟੇਲ, ਤੇਜਪਾਲ ਸਿੰਘ, ਮਹਿੰਦਰ ਸਿੰਘ, ਰਾਜੀਵ ਮੋਦਗਿਲ, ਪ੍ਰਮੋਦ ਸੀ.ਏ, ਰਜਿੰਦਰ ਕੋਚਰ, ਭੁਪਿੰਦਰ ਸਿੰਘ, ਚਰਨਪਾਲ ਸਿੰਘ, ਕਮਲ ਕੁਮਾਰ, ਜੀਵਨਪਾਲ ਸਿੰਗਲਾ, ਗੌਰਵ ਚੋਪੜਾ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.