ਪੰਜਾਬੀ

ਕੰਗਨਾ ਦਾ ਦਾਅਵਾ-‘ਫਲਾਪ ਹੋਣ ਦੇ ਡਰ ਤੋਂ ਆਮਿਰ ਖਾਨ ਨੇ ਖੁਦ ਸ਼ੁਰੂ ਕਰਵਾਇਆ ‘ਲਾਲ ਸਿੰਘ ਚੱਢਾ ਦੇ ਬਾਈਕਾਟ ਦਾ ਵਿਵਾਦ’

Published

on

ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਉਸ ਤੋਂ ਪਹਿਲਾਂ ਆਮਿਰ ਨੇ ਫੈਂਸ ਨੂੰ ਸਫਾਈ ਵੀ ਦਿੱਤੀ ਹੈ। ਆਮਿਰ ਨੇ ਇਥੋਂ ਤੱਕ ਕਿਹਾ ਕਿ ਉਨ੍ਹਾਂ ਨੂੰ ਭਾਰਤ ਨਾਲ ਪਿਆਰ ਹੈ ਤੇ ਦਰਸ਼ਕ ਉਨ੍ਹਾਂ ਦੀ ਫਿਲਮ ਦਾ ਬਾਇਕਾਟ ਨਾ ਕਰਨ ਪਰ ਇਸ ਵਿਚ ਕੰਗਣਾ ਰਨੌਤ ਨੇ ਦਾਅਵਾ ਕੀਤਾ ਹੈ ਕਿ ਜਿਸ ਨਾਲ ਪੂਰੀ ਕਹਾਣੀ ਹੀ ਪਲਟ ਗਈ ਹੈ।

ਕੰਗਣਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਆਮਿਰ ਖਾਨ ਨੂੰ ਇਸ ਬਾਈਕਾਟ ਲਾਲ ਸਿੰਘ ਚੱਢਾ ਵਿਵਾਦ ਦਾ ਮਾਸਟਰ ਮਾਈਂਡ ਦੱਸਿਆ ਹੈ। ਕੰਗਣਾ ਦਾ ਕਹਿਣਾ ਹੈ ਕਿ ਆਮਿਰ ਖਾਨ ਨੇ ਜਾਣਬੁਝ ਕੇ ਆਪਣੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਹ ਵਿਵਾਦ ਸ਼ੁਰੂ ਕੀਤਾ ਹੈ। ਕੰਗਣਾ ਰਣੌਤ ਦਾ ਕਹਿਣਾ ਹੈ ਕਿ ਆਮਿਰ ਨੂੰ ਡਰ ਹੈ ਕਿ ਉਸ ਦੀ ਫਿਲਮ ਫਲਾਪ ਹੋ ਜਾਵੇਗੀ ਅਤੇ ਇਸ ਲਈ ਉਨ੍ਹਾਂ ਨੇ ਖੁਦ ਇਹ ਵਿਵਾਦ ਸ਼ੁਰੂ ਕਰਵਾਇਆ।

ਕੰਗਣਾ ਰਣੌਤ ਨੇ ਲਿਖਿਆ ਹੈ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਜਿੰਨੀਆਂ ਵੀ ਨੈਗੇਟਿਵ ਗੱਲਾਂ ਹੋ ਰਹੀਆਂ ਹਨ, ਉਹ ਖੁਦ ਮਾਸਟਰਮਾਈਂਡ ਆਮਿਰ ਖਾਨ ਨੇ ਆਪਣਾ ਦਿਮਾਗ ਲਗਾ ਕੇ ਸ਼ੁਰੂ ਕੀਤੀਆਂ ਹਨ। ਕੰਗਨਾ ਨੇ ਆਪਣੇ ਪੋਸਟ ਵਿਚ ‘ਭੁੱਲ-ਭੁਲੱਈਆ-2’ ਦਾ ਨਾਂ ਲਏ ਬਿਨਾਂ ਅੱਗੇ ਲਿਖਿਆ ਹੈ ਕਿ ਇਸ ਸਾਲ ਹੁਣ ਤੱਕ ਇਕ ਕਾਮੇਡੀ ਫਿਲਮ ਦੇ ਸੀਕਵਲ ਨੂੰ ਛੱਡ ਕੇ ਕੋਈ ਵੀ ਫਿਲਮ ਹਿਟ ਨਹੀਂ ਹੋਈ ਹੈ।

ਕੰਗਨਾ ਨੇ ਆਪਣੀ ਪੋਸਟ ਵਿਚ ਲਿਖਿਆ ਇਕ ਹਾਲੀਵੁੱਡ ਰੀਮੇਕ ਫਿਲਮ ਉਂਝ ਵੀ ਚੰਗਾ ਪਰਫਾਰਮ ਨਹੀਂ ਕਰਦੀ ਪਰ ਹੁਣ ਉਹ ਭਾਰਤ ਨੂੰ ਅਸਹਿਣਸ਼ੀਲ ਕਹਿਣਗੇ, ਹਿੰਦੀ ਫ਼ਿਲਮਸਾਜ਼ਾਂ ਨੂੰ ਦਰਸ਼ਕਾਂ ਦੀ ਨਬਜ਼ ਸਮਝਣ ਦੀ ਲੋੜ ਹੈ। ਇਹ ਹਿੰਦੂ ਜਾਂ ਮੁਸਲਮਾਨ ਹੋਣ ਬਾਰੇ ਨਹੀਂ ਹੈ। ਆਮਿਰ ਖਾਨ ਨੇ ਹਿੰਦੂ ਫੋਬਿਕ ਪੀਕੇ ਬਣਾ ਕੇ ਭਾਰਤ ਨੂੰ ਅਸਹਿਣਸ਼ੀਲ ਦੇਸ਼ ਕਿਹਾ ਅਤੇ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ, ਕ੍ਰਿਪਾ ਕਰਕੇ ਇਸ ਨੂੰ ਧਰਮ ਜਾਂ ਵਿਚਾਰਧਾਰਾ ਨਾਲ ਜੋੜਨਾ ਬੰਦ ਕਰੋ, ਇਹ ਉਨ੍ਹਾਂ ਦੀ ਮਾੜੀ ਅਦਾਕਾਰੀ ਅਤੇ ਮਾੜੀਆਂ ਫਿਲਮਾਂ ਤੋਂ ਵੱਖ ਹੈ।

ਕੰਗਨਾ ਦਾ ਇਹ ਦਾਅਵਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਸੋਸ਼ਲ ਮੀਡੀਆ ‘ਤੇ ਆਮਿਰ ਖਾਨ ਦੇ ਪੁਰਾਣੇ ਵੀਡੀਓ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਉਹ ਵੀ ਹੈ ਜਦੋਂ ਉਸ ਨੇ ਅਸਹਿਣਸ਼ੀਲਤਾ ਦੀ ਬਹਿਸ ਦੌਰਾਨ ਕਿਹਾ ਸੀ ਕਿ ਉਸ ਦੀ ਪਤਨੀ ਇਸ ਦੇਸ਼ ਵਿੱਚ ਰਹਿਣ ਤੋਂ ਡਰਦੀ ਹੈ। ਆਮਿਰ ਖਾਨ ਦੀ 2014 ‘ਚ ਰਿਲੀਜ਼ ਹੋਈ ਫਿਲਮ ‘ਪੀਕੇ’ ‘ਚ ਉਸ ਸਮੇਂ ਕਾਫੀ ਹੰਗਾਮਾ ਹੋਇਆ ਜਦੋਂ ਭਗਵਾਨ ਸ਼ਿਵ ਦੀ ਪੁਸ਼ਾਕ ‘ਚ ਇਕ ਪਾਤਰ ਨੂੰ ਟਾਇਲਟ ‘ਚ ਦਿਖਾਇਆ ਗਿਆ। ਉਦੋਂ ‘ਪੀਕੇ’ ਨੂੰ ਵੀ ਹਿੰਦੂ ਵਿਰੋਧੀ ਫ਼ਿਲਮ ਕਿਹਾ ਗਿਆ ਸੀ।

Facebook Comments

Trending

Copyright © 2020 Ludhiana Live Media - All Rights Reserved.