Connect with us

ਅਪਰਾਧ

ਚੌੜੇ ਬਾਜ਼ਾਰ ਦੀ ਭੀੜ ‘ਚ ਗੁੰਮ ਹੋਈ ਨਾਬਾਲਗ, ਅਣਪਛਾਤੇ ਮੁਲਜ਼ਮ ਵੱਲੋਂ ਕਿਡਨੈਪ ਕਰ ਲੈਣ ਦਾ ਖ਼ਦਸ਼ਾ

Published

on

Juvenile missing in wide market crowd, fear of being kidnapped by unknown accused

ਲੁਧਿਆਣਾ : ਭਰਾ ਨਾਲ ਚੌੜੇ ਬਾਜ਼ਾਰ ‘ਚ ਕੱਪੜੇ ਖਰੀਦਣ ਆਈ 15 ਵਰ੍ਹਿਆਂ ਦੀ ਲੜਕੀ ਭੀੜ ‘ਚ ਗੁੰਮ ਹੋ ਗਈ। ਕਈ ਘੰਟਿਆਂ ਤਕ ਚੌੜੇ ਬਾਜ਼ਾਰ ਵਿਚ ਤਲਾਸ਼ ਕਰਨ ਤੋਂ ਬਾਅਦ ਵੀ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗ਼ਵਾ ਕਰਕੇ ਨਾਜਾਇਜ਼ ਹਿਰਾਸਤ ‘ਚ ਰੱਖਿਆ ਹੋਇਆ ਹੈ।

ਥਾਣਾ ਕੋਤਵਾਲੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਰਹਿਣ ਵਾਲੇ ਤੌਫੀਕ ਨੇ ਦੱਸਿਆ ਕਿ ਉਹ ਸਵੇਰੇ ਆਪਣੀ 15 ਵਰ੍ਹਿਆਂ ਦੀ ਭੈਣ ਨਾਲ ਚੌੜੇ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਲਈ ਆਇਆ ਸੀ। ਬਾਜ਼ਾਰ ਵਿਚ ਭੀੜ ਜ਼ਿਆਦਾ ਹੋਣ ਕਾਰਨ ਉਸ ਦੀ ਭੈਣ ਵਿਛੜ ਗਈ। ਦੁਪਹਿਰ 3 ਵਜੇ ਤੋਂ ਲੈ ਕੇ ਦੇਰ ਸ਼ਾਮ ਤਕ ਚੌੜੇ ਬਾਜ਼ਾਰ ਵਿੱਚ ਤਲਾਸ਼ ਕਰਨ ਦੇ ਬਾਵਜੂਦ ਉਸ ਸਬੰਧੀ ਕੋਈ ਜਾਣਕਾਰੀ ਨਾ ਮਿਲੀ।

ਅਜਿਹੇ ਹੀ ਇਕ ਹੋਰ ਮਾਮਲੇ ਵਿਚ ਰਾਜਾ ਗਾਰਡਨ ਬਾੜੇਵਾਲ ਰੋਡ ਇਲਾਕੇ ‘ਚ 22 ਸਾਲ ਦੀ ਮੁਟਿਆਰ ਲਾਪਤਾ ਹੋ ਗਈ। ਲੜਕੀ ਦੇ ਪਿਤਾ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਦੋਸ਼ ਪੂਰਨ ਹਿਰਾਸਤ ਵਿਚ ਰੱਖਿਆ ਹੋਇਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਥਾਣਾ ਕੋਤਵਾਲੀ ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ।

Facebook Comments

Trending