ਪੰਜਾਬੀ

ਜੂਹੀ ਨੇ ਬੀ.ਸੀ.ਏ.ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਹਾਸਲ ਕੀਤਾ ਛੇਵਾਂ ਸਥਾਨ

Published

on

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਬੀ ਸੀ ਏ ਚੌਥੇ ਸਮੈਸਟਰ ਦੀ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਜੂਹੀ ਨੇ 91. 4% ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿੱਚ ਛੇਵਾਂ ਅਤੇ ਕਾਲਜ ਵਿੱਚ ਪਹਿਲਾ, ਮਨਿੰਦਰ ਕੌਰ ਨੇ 88% ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਦੂਜਾ ਅਤੇ ਤਮੰਨਾ ਨੇ 85. 6% ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਰਾਜ ਜੈਨ, ਪ੍ਰਧਾਨ ਨੰਦ ਕੁਮਾਰ ਜੈਨ, ਸੀਨੀਅਰ ਮੀਤ ਪ੍ਰਧਾਨ ਵਿਪਨ ਕੁਮਾਰ ਜੈਨ, ਉਪ ਪ੍ਰਧਾਨ ਬਾਂਕਾ ਬਿਹਾਰੀ ਲਾਲ ਜੈਨ, ਉਪ ਪ੍ਰਧਾਨ ਸ਼ਾਂਤੀ ਸਰੂਪ ਜੈਨ, ਸਕੱਤਰ ਰਾਜੀਵ ਜੈਨ, ਸੰਯੁਕਤ ਸਕੱਤਰ ਰਾਕੇਸ਼ ਕੁਮਾਰ ਜੈਨ, ਮੈਨੇਜਰ ਰਾਜ ਕੁਮਾਰ, ਖਜ਼ਾਨਚੀ ਅਸ਼ੋਕ ਜੈਨ ਅਤੇ ਡਾ ਸਰਿਤਾ ਬਹਿਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.