ਪੰਜਾਬੀ
ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ
Published
8 months agoon

ਲੁਧਿਆਣਾ : ਸੰਯੁਕਤ ਪੁਲਿਸ ਕਮਿਸ਼ਨਰ ਸ੍ਰੀ ਜੇ.ਐਲਨਚੇਜ਼ੀਅਨ ਨੇ ਇਲਾਕੇ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕਰਦਿਆਂ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਦੇ ਨਿੱਜੀ ਸਕੂਲਾਂ ਦੇ ਮੁੱਖੀ, ਸਕੂਲਾਂ ਵਿੱਚ ਤਾਇਨਾਤ ਨਾਨ-ਟੀਚਿੰਗ ਸਟਾਫ ਅਤੇ ਗੱਡੀਆ ‘ਤੇ ਤਾਇਨਾਤ ਡਰਾਇਵਰ ਅਤੇ ਕਡੰਕਟਰ ਅਤੇ ਹੋਰ ਜੋ ਕਿਸੇ ਵੀ ਤਰਾਂ ਨਾਲ ਉਨ੍ਹਾਂ ਕੋਲ ਨੌਕਰੀ ਕਰਦੇ ਹਨ, ਸਬੰਧੀ ਪੂਰਾ ਵੇਰਵਾ ਸਮੇਤ ਫੋਟੋ ਇਲਾਕੇ ਦੇ ਥਾਣੇ/ਪੁਲਿਸ ਚੌਕੀ ਵਿਚ ਤੁਰੰਤ ਦਰਜ ਕਰਾਉਣਗੇ।
ਸੰਯੁਕਤ ਪੁਲਿਸ ਕਮਿਸ਼ਨਰ ਨੇ ਆਪਣੇ ਇੱਕ ਹੋਰ ਹੁਕਮਾਂ ਵਿੱਚ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਲੁਧਿਆਣਾਂ ਸ਼ਹਿਰ ਵਿਚ ਵੱਡੀ ਮਾਤਰਾ ਵਿਚ ਨਿੱਜੀ ਸਕੂਲ ਖੋਲੇ ਹੋਏ ਹਨ, ਜਿੰਨ੍ਹਾਂ ਵੱਲੋ ਬੱਚਿਆਂ ਨੂੰ ਘਰਾ ਤੋ ਲੈ ਕੇ ਆਉਣ ਅਤੇ ਵਾਪਸ ਘਰ ਛੱਡਣ ਲਈ ਨਿੱਜੀ ਸਕੂਲ ਬੱਸਾਂ ਚਲਾਈਆ ਜਾ ਰਹੀਆ ਹਨ ਅਤੇ ਉਨ੍ਹਾਂ ਬੱਸਾਂ ‘ਤੇ ਵੱਖ-ਵੱਖ ਜਿਲ੍ਹਿਆ ਅਤੇ ਗੈਰ ਸਟੇਟ ਨਾਲ ਸਬੰਧਤ ਡਰਾਇਵਰ, ਕਡੰਕਟਰ ਰੱਖੇ ਹੋਏ ਹਨ।
ਇਸ ਤੋ ਇਲਾਵਾ ਬੱਚਿਆ ਦੀ ਪੜਾਈ ਲਈ ਨਾਨ ਟੀਚਿੰਗ ਸਟਾਫ ਸਕੂਲਾਂ ਵਿੱਚ ਰੱਖਿਆ ਹੋਇਆ ਹੈ, ਜੋ ਗੈਰ ਜਿਲ੍ਹਾਂ ਅਤੇ ਗੈਰ ਸਟੇਟ ਨਾਲ ਸਬੰਧਤ ਹਨ। ਸਕੂਲੀ ਬੱਚਿਆ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਨਾਨ ਟੀਚਿੰਗ ਸਟਾਫ ਅਤੇ ਸਕੂਲਾਂ ਦੀਆਂ ਨਿੱਜੀ ਬੱਸਾਂ ‘ਤੇ ਤਾਇਨਾਤ ਡਰਾਇਵਰ ਅਤੇ ਕਡੰਕਟਰ ਦੀ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨੀ ਪਬਲਿਕ ਹਿੱਤ ਵਿਚ ਜਰੂਰੀ ਹੈ ਤਾਂ ਜੋ ਉਨ੍ਹਾਂ ਦੇ ਪਿਛੋਕੜ ਬਾਰੇ ਜਾਣਿਆ ਜਾ ਸਕੇ।
You may like
-
ਰਾਤ ਦੇ ਸਮੇ ਠੇਕੇ, ਦੁਕਾਨਾਂ, ਹੋਟਲ, ਰੈਸ਼ਟੋਰੈਂਟ 11 ਵਜੇ ਤੋਂ ਬਾਅਦ ਖੁੱਲੇ ਰਹਿਣ ‘ਤੇ ਪਾਬੰਦੀ
-
ਪੰਜਾਬ ਪੁਲਿਸ ਦੇ 23 ਜਵਾਨਾਂ ਨੂੰ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
-
ਗੈਰ-ਕਾਨੂੰਨੀ ਧੰਦੇ ‘ਚ ਸ਼ਾਮਲ ਲੋਕਾਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ – ਪੁਲਿਸ ਕਮਿਸ਼ਨਰ
-
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ
-
ਲੁਧਿਆਣਾ ਦੇ ਉਦਮੀਆਂ ਨਾਲ ਸੀਪੀ ਭੁੱਲਰ ਕਰਨਗੇ ਫੋਕਲ ਪੁਆਇੰਟ ਸਣੇ ਸ਼ਹਿਰ ਦੇ ਸੁਧਾਰ ‘ਤੇ ਚਰਚਾ
-
ਪੁਲਿਸ ਕਮਿਸ਼ਨਰ ਵੱਲੋਂ ਏ.ਸੀ.ਪੀ. ਰਮਨਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ