Connect with us

ਅਪਰਾਧ

ਢਾਈ ਕਿੱਲੋ ਤੋਂ ਵੱਧ ਅ.ਫੀ.ਮ ਸਣੇ ਝਾਰਖੰਡ ਦਾ ‘ਮੁੰਡਾ’ ਗ੍ਰਿ/ਫ਼/ਤਾਰ

Published

on

Jharkhand 'boy' arrested with more than two and a half kilos of opium

ਲੁਧਿਆਣਾ : ਥਾਣਾ ਸਦਰ ਦੀ ਪੁਲਿਸ ਨੇ ਦੋ ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਝਾਰਖੰਡ ਦੇ ਰਹਿਣ ਵਾਲੇ ਦੀਪਕ ਸਿੰਘ ‘ਮੁੰਡਾ’ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਕੇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਚੈਕਿੰਗ ਦੇ ਸੰਬੰਧ ਵਿਚ ਰਿੰਗ ਸਿਟੀ ਕਾਲੋਨੀ ਦੇ ਲਾਗੇ ਮੌਜੂਦ ਸੀ।

ਇਸੇ ਦੌਰਾਨ ਮੁਲਜ਼ਮ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਉਸ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ 2 ਕਿੱਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਮੁੰਡਾ ਨੇ ਦੱਸਿਆ ਕਿ ਉਹ ਬਰਾਮਦ ਕੀਤੀ ਗਈ ਅਫੀਮ ਝਾਰਖੰਡ ਤੋਂ ਲੈ ਕੇ ਆਇਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਐੱਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

Facebook Comments

Trending