Connect with us

ਧਰਮ

ਤਖ਼ਤਾਂ ਦੇ ਜਥੇਦਾਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਗ੍ਰੰਥੀਆਂ ਦੀ ਹੋਵੇਗੀ ਚੋਣ

Published

on

Jathedars of Takhts and new granthis of Sri Harmandir Sahib will be selected

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ 72 ਘੰਟੇ ਦੇ ਸਮੇਂ ’ਤੇ ਪੰਥਕ ਵਿਚਾਰਾਂ ਲਈ ਸੱਦੀ ਗਈ ਹੈ। 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਵੱਲੋਂ ਕੌਮ ਦੇ ਨਾਮ ਦਿੱਤੇ ਜਾਣ ਵਾਲੇ ਸੰਦੇਸ਼ ਨੂੰ ਕਾਰਜਕਾਰੀ ਜਥੇਦਾਰ ਦਾ ਨਾ ਹੋ ਕੇ ਸਥਾਈ ਜਥੇਦਾਰ ਵੱਲੋਂ ਦਿੱਤਾ ਜਾਵੇ, ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਤੋਂ ਜਥੇਦਾਰ ਲਾਉਣ ਦੀਆਂ ਤਿਆਰੀਆਂ ਦੀਆਂ ਚਰਚਾਵਾਂ ਹਨ। ਇਸ ਤੋਂ ਇਲਾਵਾ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਲਾਉਣ ਦੀਆਂ ਤਿਆਰੀਆਂ ਹਨ। ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਇਆ ਸੀ, ਜਦਕਿ ਗਿਆਨੀ ਰਘਬੀਰ ਸਿੰਘ ਦੀ ਹਾਜ਼ਰੀ ਤੇ ਰਿਹਾਇਸ਼ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵਿਚ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਵੇਂ ਜਥੇਦਾਰ ਲਾਉਣ ਦੀ ਤਿਆਰੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਮੌਜੂਦਗੀ ਅਤੇ ਦੇਸ਼-ਵਿਦੇਸ਼ ਦੇ ਸਮਾਗਮਾਂ ਵਿਚ ਸ਼ਮੂਲੀਅਤ ਨੂੰ ਧਿਆਨ ਵਿਚ ਰੱਖਦਿਆ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਦੇ ਕਰੀਬ ਹੋਰ ਨਵੇਂ ਗ੍ਰੰਥੀ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ’ਚੋਂ ਲਾਉਣ ਦੀ ਤਿਆਰੀ ਕੀਤੀ ਗਈ ਹੈ। ਇਸ ਲਈ ਸਿੰਘ ਨਿਯੁਕਤ ਕਰਨ ਦੀ ਪ੍ਰਕਿਰਿਆ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ’ਤੇ ਦਬਾਅ ਬਣਾਉਂਣ ਲਈ ਗੁਪਤ ਰਸਤਿਓ ਦਬਾ ਪਾਇਆ ਵੀ ਕੰਮ ਨਹੀਂ ਆਇਆ। ਨਾ ਤਾਂ ਕਿਸੇ ਦੇ ਕਹਿਣ ’ਤੇ ਸ਼ਿਫਾਰਸ਼ ਹੀ ਲਈ ਗਈ ਹੈ ਅਤੇ ਨਾ ਹੀ ਸਿੱਧੇ ਤੌਰ ’ਤੇ ਇਸ ਸੇਵਾ ਲਈ ਕਿਸੇ ਨੂੰ ਲੈਣ ਲਈ ਕਮੇਟੀ ਤਿਆਰ ਹੋਈ ਹੈ। ਇਸ ਸਬੰਧ ਵਿਚ ਸਬ ਕਮੇਟੀ ਵੱਲੋਂ 50 ਦੇ ਕਰੀਬ ਗ੍ਰੰਥੀ ਲੱਗਣ ਦੇ ਚਾਹਵਾਨਾਂ ਵੱਲੋਂ ਦਿੱਤੀਆਂ ਗਈਆਂ ਦਰਖਸਤਾਂ ਦੀ ਘੋਖ ਕੀਤੀ ਗਈ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਮਾਨਤਾ ਦਿੱਤੀ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ 31 ਜਨਵਰੀ 2021 ਨੂੰ 58 ਸਾਲ ਦੇ ਹੋਣ ਕਾਰਨ ਸੇਵਾਕਾਲ ਸਮਾਪਤ ਹੋਣ ਤੋਂ ਬਾਅਦ ਵੀ ਬਾਕੀ ਸਿੰਘ ਸਾਹਿਬਾਨ ਦੀ ਤਰਾਂ ਅਗਲੇ ਹੁਕਮਾਂ ਤਕ ਸੇਵਾ ਕਰ ਰਹੇ ਹਨ। ਇਨ੍ਹਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਆਨੰਦਪੁਰ ਸਾਹਿਬ ’ਚੋਂ ਜਥੇਦਾਰ ਦਾ ਸਥਾਨ ਮਿਲ ਸਕਦਾ ਹੈ। ਨਵੇਂ ਗ੍ਰੰਥੀ ਜਿਨਾਂ ਵਿਚ ਗਿਆਨੀ ਰਘਬੀਰ ਸਿੰਘ, ਗਿਆਨੀ ਗੁਰਮੁੱਖ ਸਿੰਘ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਮਲਕੀਤ ਸਿੰਘ ਵਧੀਕ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਸੁਰਜੀਤ ਸਿੰਘ ਸਭਰਾ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਗਿਆਨੀ ਨਿਸ਼ਾਨ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਭਾਈ ਸੁਲਤਾਨ ਸਿੰਘ ਤੇ ਭਾਈ ਪ੍ਰਗਟ ਸਿੰਘ ਅਰਦਾਸੀਏ ਆਦਿ ਦੇ ਨਾਮ ਚਰਚਾ ਵਿਚ ਹਨ।

Facebook Comments

Advertisement

ਤਾਜ਼ਾ

Monsoon arrives in Punjab 17 days ago Monsoon arrives in Punjab 17 days ago
Uncategorized9 mins ago

ਪੰਜਾਬ ’ਚ 17 ਦਿਨ ਪਹਿਲਾਂ ਪੁੱਜਾ ਮੌਨਸੂਨ, ਅਗਲੇ ਦੋ ਦਿਨ ਬਾਰਿਸ਼ ਦੀ ਸੰਭਾਵਨਾ

ਲੁਧਿਆਣਾ : ਮੌਨਸੂਨ ਨੇ 17 ਦਿਨ ਪਹਿਲਾਂ ਹੀ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਮੌਨਸੂਨ ਦੇ ਛੇਤੀ ਆਗਮਨ ’ਤੇ ਮੌਸਮ...

Dada Motors accountant flies Rs 49 lakh in Ludhiana Dada Motors accountant flies Rs 49 lakh in Ludhiana
ਅਪਰਾਧ18 mins ago

ਲੁਧਿਆਣਾ ‘ਚ ਦਾਦਾ ਮੋਟਰਜ਼ ਦੇ ਅਕਾਉਂਟੈਂਟ ਨੇ ਉਡਾਏ 49 ਲੱਖ ਰੁਪਏ

ਦਾਦਾ ਮੋਟਰਜ਼ ਦੀ ਨਿਸ਼ਨ ਯੂਨਿਟ ਵਿਚ ਸੰਖੇਪ ਹਿਸਾਬ ਕਿਤਾਬ 49 ਲੱਖ ਰੁਪਏ ਠੱਗ ਮਾਰੀ ਧੋਖਾਧੜੀ ਦੇ ਕੇਸਾਂ ਵਿਚ ਅਤੇ ਪਰਵਾਰਕ...

These are the life saving Messiahs of Punjab, donated blood 100 times These are the life saving Messiahs of Punjab, donated blood 100 times
ਕਰੋਨਾਵਾਇਰਸ27 mins ago

ਇਹ ਹਨ ਜ਼ਿੰਦਗੀ ਬਚਾਉਣ ਵਾਲੇ ਪੰਜਾਬ ਦੇ ਮਸੀਹੇ,100 ਤੋਂ ਵੱਧ ਵਾਰ ਕਰ ਚੁੱਕੇ ਹਨ ਖੂਨ ਦਾਨ

ਖੂਨਦਾਨ ਨੂੰ ਜੀਵਨ ਰੇਖਾ ਕਿਹਾ ਜਾਂਦਾ ਹੈ। ਅਨੀਮੀਆ ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਖੂਨਦਾਨ ਤੋਂ ਵੱਡਾ ਕੋਈ ਗੁਣ ਨਹੀਂ...

SGPC launches oxygen service for patients at Ludhiana gurdwara SGPC launches oxygen service for patients at Ludhiana gurdwara
ਕਰੋਨਾਵਾਇਰਸ44 mins ago

ਸ਼੍ਰੋਮਣੀ ਕਮੇਟੀ ਨੇ ਲੁਧਿਆਣਾ ਦੇ ਗੁਰਦੁਆਰੇ ਵਿੱਚ ਮਰੀਜ਼ਾਂ ਲਈ ਆਕਸੀਜਨ ਸੇਵਾ ਕੀਤੀ ਸ਼ੁਰੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮਰੀਜ਼ਾਂ ਲਈ ਆਕਸੀਜਨ ਦੀ ਸੇਵਾ ਸ਼ੁਰੂ ਕਰ...

Fugitive arrested for attempted murder and smuggling of liquor in Ludhiana Fugitive arrested for attempted murder and smuggling of liquor in Ludhiana
ਅਪਰਾਧ51 mins ago

ਲੁਧਿਆਣਾ ‘ਚ ਕਤਲ ਦੀ ਕੋਸ਼ਿਸ਼ ਅਤੇ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿੱਚ ਭਗੌੜਾ ਹੋਇਆ ਗ੍ਰਿਫਤਾਰ

ਕਤਲ ਅਤੇ ਸ਼ਰਾਬ ਤਸਕਰੀ ਦੇ ਮਾਮਲਿਆਂ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਥਾਣਾ ਲਾਡੋਵਾਲ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ...

Police raid body trade base in Ludhiana's Samrala, 4 arrested Police raid body trade base in Ludhiana's Samrala, 4 arrested
ਅਪਰਾਧ1 hour ago

ਲੁਧਿਆਣਾ ਦੇ ਸਮਰਾਲਾ ਵਿੱਚ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਨੇ ਮਾਰਿਆ ਛਾਪਾ,4 ਗ੍ਰਿਫਤਾਰ

ਜਦੋਂ ਉਟਾਲਾਂ ਰੋਡ ‘ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਸਮਰਾਲਾ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ। ਐੱਸ...

Fortuner drivers hit seven two wheelers in Ludhiana Fortuner drivers hit seven two wheelers in Ludhiana
ਦੁਰਘਟਨਾਵਾਂ1 hour ago

ਲੁਧਿਆਣਾ ਵਿੱਚ ਫਾਰਚੂਨਰ ਡਰਾਈਵਰਾਂ ਨੇ ਸੱਤ ਦੋ ਪਹੀਆ ਵਾਹਨਾਂ ਨੂੰ ਮਾਰੀ ਟੱਕਰ

ਗਿੱਲ ਨਹਿਰ ਪੁਲ ‘ਤੇ ਦੋ ਫਾਰਚੂਨਰ ਡਰਾਈਵਰਾਂ ਨੇ ਉਸ ਨੂੰ ਪਛਾੜ ਦਿੱਤਾ ਤਾਂ ਇੱਕ ਨੌਜਵਾਨ ਦੀ ਮੌਤ ਹੋ ਗਈ। ਤੇਜ਼...

Paddy workers pay Rs 2 lakh on Jagraon-Raikot road Paddy workers pay Rs 2 lakh on Jagraon-Raikot road
ਖੇਤੀਬਾੜੀ2 days ago

ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਦੋ ਘੰਟੇ ਕੀਤਾ ਚੱਕਾ ਜਾਮ

ਜਗਰਾਓਂ : ਜਗਰਾਓਂ ਦੇ ਪਿੰਡ ਅਖਾੜਾ ਵਿਖੇ ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਅੱਜ...

In District Ludhiana again 11110 samples were taken today, the cure rate of the patients was 95.83% In District Ludhiana again 11110 samples were taken today, the cure rate of the patients was 95.83%
ਕਰੋਨਾਵਾਇਰਸ2 days ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 11110 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.83% ਹੋਈ

ਲੁਧਿਆਣਾ :    ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ...

There is no shortage of vaccines now, more people should get vaccinated - Sukhwinder Singh Bindra There is no shortage of vaccines now, more people should get vaccinated - Sukhwinder Singh Bindra
Uncategorized2 days ago

ਹੁਣ ਵੈਕਸੀਨ ਦੀ ਕੋਈ ਘਾਟ ਨਹੀਂ, ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ – ਸੁਖਵਿੰਦਰ ਸਿੰਘ ਬਿੰਦਰਾ

ਲੁਧਿਆਣਾ :   ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ...

Dr. VS Sohu P.A.U. Became head of the Department of Plant Breeding and Genetics Dr. VS Sohu P.A.U. Became head of the Department of Plant Breeding and Genetics
ਖੇਤੀਬਾੜੀ2 days ago

ਡਾ. ਵੀ ਐਸ ਸੋਹੂ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਬਣੇ

ਲੁਧਿਆਣਾ ;    ਕਣਕ ਵਿਗਿਆਨੀ ਅਤੇ ਕਿਸਮ ਸੁਧਾਰਕ ਡਾ. ਵੀ ਐਸ ਸੋਹੂ ਨੂੰ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ...

The child died due to drowning in the canal The child died due to drowning in the canal
ਦੁਰਘਟਨਾਵਾਂ2 days ago

ਨਹਿਰ ‘ਚ ਡੁੱਬਣ ਕਾਰਨ ਬੱਚੇ ਨੇ ਤੋੜਿਆ ਦਮ

ਅੱਜ ਪਿੰਡ ਰੱਲਾ ਮਾਨਸਾ ‘ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ...

Trending