Connect with us

ਪੰਜਾਬੀ

 ਜਾਪਾਨ ਦੇ ਵਿਗਿਆਨੀਆਂ ਨੇ ਉੱਚ ਅਧਿਕਾਰੀਆਂ ਨਾਲ ਕੀਤਾ ਵਿਚਾਰ ਵਟਾਂਦਰਾ

Published

on

Japanese scientists held discussions with high officials
 ਲੁਧਿਆਣਾ : ਜਾਪਾਨ ਦੇ ਅਰਥਸ਼ਾਸਤਰੀਆਂ ਕੋਬੇ ਯੂਨੀਵਰਸਿਟੀ ਤੋਂ ਪ੍ਰੋਫੈਸਰ ਤਾਕਾਹੀਰੋ ਸਾਤੋ ਅਤੇ  ਸੇਂਸ਼ੂ ਯੂਨੀਵਰਸਿਟੀ ਦੇ ਪ੍ਰੋ: ਸ਼ੂਜੀ ਉਚੀਕਾਵਾ ਨੇ ਪੀ ਏ ਯੂ ਦੇ ਵਾਈਸ-ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਝੋਨਾ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼,  ਕੰਸਾਸ ਸਟੇਟ ਯੂਨੀਵਰਸਿਟੀ, ਮੈਨਹਟਨ ਅਮਰੀਕਾ ਤੋਂ ਕਣਕ ਦੇ ਜੈਨੇਟਿਕਸ ਦੇ ਵਿਸ਼ਵ-ਪ੍ਰਸਿੱਧ ਮਾਹਿਰ ਡਾ. ਬਿਕਰਮ ਸਿੰਘ ਗਿੱਲ ਅਤੇ ਫੇਲਜ਼ ਇੰਸਟੀਚਿਊਟ ਫਾਰ ਕੈਂਸਰ ਰਿਸਰਚ ਐਂਡ ਮੋਲੀਕਿਊਲਰ ਬਾਇਓਲੋਜੀ, ਟੈਂਪਲ ਯੂਨੀਵਰਸਿਟੀ, ਫਿਲਾਡੇਲਫੀਆ ਅਮਰੀਕਾ ਦੇ ਪ੍ਰੋਫੈਸਰ  ਡਾ: ਰਘਬੀਰ ਸਿੰਘ ਅਠਵਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।
 ਪੀਏਯੂ ਦੇ ਖੋਜ ਇਤਿਹਾਸ ਤੋਂ ਜਾਪਾਨੀ ਅਰਥਸ਼ਾਸਤਰੀਆਂ ਨੂੰ ਜਾਣੂ ਕਰਵਾਉਂਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀਏਯੂ ਨੇ ਦੇਸ਼ ਵਿਚ ਖੇਤੀ ਦੇ ਵਿਕਾਸ ਦੀਆਂ ਤਕਨਾਲੋਜੀਆਂ ਕਿਸਾਨਾਂ ਤਕ ਪਹੁੰਚਾਈਆਂ ਅਤੇ ਹਰੀ ਕ੍ਰਾਂਤੀ ਦਾ ਵਿਸ਼ੇਸ਼ ਮਕਾਮ ਹਾਸਿਲ ਕਰਨ ਵਿਚ ਸਫਲਤਾ ਹਾਸਿਲ ਕੀਤੀ ।  ਉਨ੍ਹਾਂ ਕਿਹਾ ਕਿ ਸੰਸਥਾ ਦਾ ਅਗਲਾ ਟੀਚਾ  ਉਤਪਾਦਕਤਾ ਵਧਾਉਣ ਦੇ ਨਾਲ ਨਾਲ ਵਾਤਾਵਰਣ ਸੰਬੰਧੀ ਖਤਰਿਆਂ ਨਾਲ ਨਜਿੱਠਣ ਦੀਆਂ ਤਕਨੀਕਾਂ ਪੈਦਾ ਕਰਨਾ ਅਤੇ ਪ੍ਰਸਾਰਨਾ ਹੈ।
 ਪੰਜਾਬ ਦੀ ਖੇਤੀ ਬਾਰੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ, ਪ੍ਰੋ. ਤਾਕਾਹਿਰੋ ਸਾਤੋ ਨੇ ਉੱਚ ਫਸਲੀ ਘਣਤਾ ਅਤੇ ਉੱਚ ਉਤਪਾਦਨ ਯੋਗਤਾ ਦੀ ਗੱਲ ਕੀਤੀ। ਉਨ੍ਹਾਂ ਫਸਲੀ ਵਿਭਿੰਨਤਾ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ  ਨੀਤੀਆਂ ਅਤੇ ਤਕਨਾਲੋਜੀਆਂ ਨੂੰ ਥੋੜ੍ਹੇ ਸਮੇਂ ਦੇ ਆਰਥਿਕ ਲਾਭ ਦੀ ਥਾਂ ਲੰਬੇ ਸਮੇਂ ਲਈ ਵਾਤਾਵਰਣ ਦੀ ਸਥਿਰਤਾ ਲਈ ਵੀ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਅੰਮ੍ਰਿਤਸਰ ਨੇੜੇ ਇੱਕ ਪਿੰਡ ਵਿੱਚ ਸਮਾਜਿਕ-ਆਰਥਿਕ ਵਿਕਾਸ ‘ਤੇ ਪੀਏਯੂ ਦੇ ਮਾਹਿਰਾਂ ਨਾਲ ਲੰਮੇ ਅਧਿਐਨ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ।
 ਪ੍ਰੋ: ਸ਼ੂਜੀ ਉਚੀਕਾਵਾ ਨੇ ਵਿਚਾਰ ਕੀਤਾ ਕਿ ਭਾਰਤ ਵਿਚ ਮਨੁੱਖੀ ਕਿਰਤ ਅਤੇ ਜਾਪਾਨ ਦੀ ਤਕਨਾਲੋਜੀ ਦਾ ਸੁਮੇਲ ਦੋਵਾਂ ਦੇਸ਼ਾਂ ਵਿਚ ਖੇਤੀ ਨੂੰ ਨਵੇਂ ਵਿਕਾਸ ਵੱਲ ਲਿਜਾ ਸਕਦਾ ਹੈ । ਉਨ੍ਹਾਂ ਜਾਪਾਨੀ ਸਹਿਯੋਗ ਨਾਲ ਭਾਰਤ ਵਿਚ ਵਧਦੀ ਖਰੀਦ ਸ਼ਕਤੀ ਅਤੇ ਵਾਤਾਵਰਨ ਸਥਰਿਤਾ ਦੇ ਖੇਤਰ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਦੀ ਆਸ ਪ੍ਰਗਟਾਈ।
 ਪ੍ਰਸਿੱਧ ਝੋਨਾ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੇ ਜਾਪਾਨੀ ਵਿਗਿਆਨੀਆਂ ਦੇ ਨਾਲ ਆਪਣੇ ਸਹਿਯੋਗ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਹਿਯੋਗ ਵਿਚੋਂ ਝੋਨੇ ਦੀ ਇਕ ਪ੍ਰਵਾਨਿਤ ਪ੍ਰਣਾਲੀ ਤਿਆਰ ਕੀਤੀ ਸੀ।  1987 ਵਿੱਚ ਜਾਪਾਨ ਦੀ ਸਾਇੰਸ ਐਂਡ ਟੈਕਨਾਲੋਜੀ ਫਾਊਂਡੇਸ਼ਨ ਦੁਆਰਾ ਉਸ ਨੂੰ ਜਾਪਾਨ ਦਾ ਸਭ ਤੋਂ ਵੱਕਾਰੀ ਇਨਾਮ ਦਿੱਤਾ ਗਿਆ ਸੀ। ਡਾ: ਬਿਕਰਮ ਐਸ. ਗਿੱਲ ਨੇ ਬਿਹਤਰ ਪੌਸ਼ਟਿਕਤਾ  ਲਈ ਫਸਲਾਂ ਦੀ ਵਿਭਿੰਨਤਾ ਦੀ ਲੋੜ ਨੂੰ ਉਜਾਗਰ ਕੀਤਾ ।

Facebook Comments

Trending