ਪੰਜਾਬੀ
ਜਾਹਨਵੀ ਦੀ ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼
Published
3 years agoon

ਬਾਲੀਵੁੱਡ ਅਦਾਕਾਰਾਂ ਦੀ ਜਦੋਂ ਖੂਬਸੂਰਤੀ ਦੀ ਗੱਲ ਆਉਦੀ ਹੈ ਤਾਂ ਜਾਹਨਵੀ ਕਪੂਰ ਜ਼ਿਕਰ ਜ਼ਰੂਰ ਹੁੰਦਾ ਹੈ। ਅਦਾਕਾਰਾ ਜਾਹਨਵੀ ਕਪੂਰ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਹੈ। ਜੋ ਬਹੁਤ ਜਲਦੀ ਇੰਟਰਨੈੱਟ ’ਤੇ ਵਾਇਰਲ ਹੋ ਜਾਂਦੀਆਂ ਹਨ।
ਹਾਲ ਹੀ ’ਚ ਜਾਹਨਵੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ। ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ’ਚ ਅਦਾਕਾਰਾ ਨੇ ਸਾੜ੍ਹੀ ਲੁੱਕ ’ਚ ਸ਼ਾਨਦਾਰ ਫ਼ੋਟੋਸ਼ੂਟ ਕਰਾਇਆ ਹੈ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਪ੍ਰਿੰਟਿਡ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਸੀ।
ਇਸ ਸਾੜ੍ਹੀ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ, ਬਲੱਸ਼ ਹੋਈ ਗੱਲ੍ਹਾਂ ਨਾਲ ਆਪਣੀ ਗਲੈਮਰਸ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਜਾਹਨਵੀ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
ਕੰਨਾ ਦੇ ਝੁਮਕੇ ਅਦਾਕਾਰਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ। ਜਾਹਨਵੀ ਦਾ ਇਹ ਲੁੱਕ ਬਹੁਤ ਹੀ ਗਲੈਮਰਸ ਲੱਗ ਰਹੀ ਹੈ। ਅਦਾਕਾਰਾ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਇਸ ਸਮੇਂ ‘ਬਾਵਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ’ਚ ਉਸ ਦੇ ਨਾਲ ਵਰੁਣ ਧਵਨ ਹਨ। ਇਹ 7 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ।
ਪ੍ਰਸ਼ੰਸਕ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ। ਇਸ ਤੋਂ ਇਲਾਵਾ ਜਾਹਨਵੀ ‘ਮਿਸਟਰ ਐਂਡ ਮਿਸਿਜ਼ ਮਾਹੀ’ ’ਚ ਨਜ਼ਰ ਆਵੇਗੀ।
You may like
-
ਕੇਜਰੀਵਾਲ ਦੀ ਧੀ ਦੇ ਵਿਆਹ ‘ਚ ਆਪਣੀ ਪਤਨੀ ਨਾਲ ਇਸ ਅੰਦਾਜ਼ ‘ਚ ਨਜ਼ਰ ਆਏ CM ਮਾਨ, ਤਸਵੀਰਾਂ ਵਾਇਰਲ
-
ਕੱਟ-ਆਊਟ ਡਰੈੱਸਿਜ਼ ’ਚ ਜਾਨ੍ਹਵੀ, ਕਿਆਰਾ, ਅਨੰਨਿਆ ਤੇ ਸ਼ਰਵਰੀ ਦਾ ਜਲਵਾ
-
ਡੀਪ ਨੈੱਕ ਗਾਊਨ ‘ਚ ਵਾਇਰਲ ਹੋਈਆਂ ਜਾਹਨਵੀ ਕਪੂਰ ਦੀਆਂ ਹੌਟ ਤਸਵੀਰਾਂ
-
ਪਿੰਕ ਸਾੜੀ ‘ਚ ਜਾਹਨਵੀ ਨੇ ਅਨੰਤ ਅੰਬਾਨੀ-ਰਾਧਿਕਾ ਦੀ ਪਾਰਟੀ ‘ਚ ਕੀਤੀ ਸ਼ਿਰਕਤ
-
ਜਾਹਨਵੀ ਕਪੂਰ ਨੇ ਕਰਵਾਇਆ ਫ਼ੋਟੋਸ਼ੂਟ, ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ
-
ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ