Connect with us

ਅਪਰਾਧ

ਜੰਮੂ ਪੁਲਿਸ ਨੇ ਪੰਜਾਬ ਦੇ ਨਸ਼ਾ ਤਸਕਰ ਨੂੰ ਕੀਤਾ ਕਾਬੂ, 17 ਕਿਲੋ ਭੁੱਕੀ ਬਰਾਮਦ

Published

on

ਸਾਂਬਾ : ਨਸ਼ਾ ਤਸਕਰਾਂ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਸਾਂਬਾ ਪੁਲਸ ਨੇ ਥਾਣਾ ਸਾਂਬਾ ਦੀ ਹਦੂਦ ਅੰਦਰ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਸ ਨੇ ਉਸ ਦੇ ਕਬਜ਼ੇ ‘ਚੋਂ ਕਰੀਬ 17 ਕਿਲੋ ਭੁੱਕੀ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਨਾੜ ਨਾਕੇ ‘ਤੇ ਵਾਹਨਾਂ ਦੀ ਚੈਕਿੰਗ ਦੌਰਾਨ ਸਾਂਬਾ ਥਾਣਾ ਇੰਚਾਰਜ ਸੰਦੀਪ ਚੜਿੱਕ ਦੀ ਅਗਵਾਈ ‘ਚ ਥਾਣਾ ਸਾਂਬਾ ਦੀ ਪੁਲਿਸ ਪਾਰਟੀ ਨੇ ਰਜਿਸਟ੍ਰੇਸ਼ਨ ਨੰਬਰ ਐਚ.ਆਰ. 65ਏ-4255 ਦੇ ਇੱਕ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ। ਚੈਕਿੰਗ ਦੌਰਾਨ ਕਰੀਬ 17 ਕਿਲੋ ਚੂਰਾ ਪੋਸਤ ਬਰਾਮਦ ਹੋਇਆ, ਜੋ ਬੜੀ ਚਲਾਕੀ ਨਾਲ ਟਰੱਕ ਦੀ ਡਰਾਈਵਰ ਸੀਟ ਦੇ ਪਿੱਛੇ ਛੁਪਾਇਆ ਹੋਇਆ ਸੀ।

ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਰਘੂਨਾਥ ਸਿੰਘ ਵਾਸੀ ਸਾਈਂ ਕੁਲੀਆਂ, ਪਠਾਨਕੋਟ (ਪੰਜਾਬ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੱਡੀ ਸਮੇਤ ਤਸਕਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਥਾਣਾ ਸਾਂਬਾ ਵਿਖੇ ਐਫ.ਆਈ.ਆਰ. ਨੰ. 103/2024 ਅਧੀਨ 8/15 ਐਨ.ਡੀ.ਪੀ.ਐਸ. ਐਕਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Facebook Comments

Trending