ਅਪਰਾਧ

ਜਲੰਧਰ ‘ਚ ਤੜਕਸਾਰ ਵੱਡੀ ਵਾਰਦਾਤ, PNB ‘ਚ ਗੰਨ ਪੁਆਇੰਟ ‘ਤੇ 16 ਵੱਖ ਦੀ ਲੁੱਟ

Published

on

ਜਲੰਧਰ : ਅੱਜ ਜਲੰਧਰ ਦੇ ਗ੍ਰੀਨ ਮਾਡਲ ਟਾਊਨ ਵਿਚ ਸਥਿਤ ਪੀਐਨਬੀ ਬੈਂਕ ਵਿਚ ਗੰਨ ਪੁਆਇੰਟ ‘ਤੇ ਤਕਰੀਬਨ 16 ਲੱਖ ਰੁਪਏ ਦੀ ਲੁੱਟ ਹੋਈ ਹੈ। ਇਸਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ।

ਜਾਣਕਾਰੀ ਮੁਤਾਬਕ ਨਕਾਬ ਪਹਿਨ ਕੇ ਆਏ ਚਾਰ ਲੁਟੇਰਿਆਂ ਨੇ ਦਾਤਰ ਦਿਖਾ ਕੇ ਕੈਸ਼ੀਅਰ ਤੋਂ 16 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਜਾਂਦੇ ਸਮੇਂ ਉਹ ਬੈਂਕ ਦਾ ਡੀਵੀਆਰ ਵੀ ਨਾਲ ਲੈ ਗਏ, ਜਿਸ ਵਿਚ ਸੀਸੀਟੀਵੀ ਫੁਟੇਜ ਕੈਦ ਹੋਈ ਸੀ।

Facebook Comments

Trending

Copyright © 2020 Ludhiana Live Media - All Rights Reserved.