Connect with us

ਅਪਰਾਧ

ਜਗਰਾਓਂ ਪੁਲਸ ਨੇ ਖ਼ਤਰਨਾਕ ਗੈਂਗਸਟਰ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ

Published

on

Jagraon police make arrests along with dangerous gangster accomplices

ਜਗਰਾਓਂ : ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਿਟੀ ਪੁਲਸ ਅਤੇ ਸੀ. ਆਈ. ਏ. ਸਟਾਫ ਪੁਲਸ ਦੀ ਸਾਂਝੀ ਕਾਰਵਾਈ ਦੇ ਚੱਲਦਿਆਂ 4 ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਵਿਚ ਇਕ ਗੈਂਗਸਟਰ ਵੀ ਹੈ। ਦਰਅਸਲ ਇਹ ਚਾਰੇ ਮਿਲ ਕੇ ਜਗਰਾਓਂ ਇਲਾਕੇ ਦੇ ਪੇਂਡੂ ਰਸਤਿਆਂ ’ਤੇ ਰਾਹਗੀਰਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ’ਤੇ ਲੁੱਟ ਖੋਹ ਕਰਦੇ ਸਨ। ਬੀਤੀ ਰਾਤ ਵੀ ਇਨ੍ਹਾਂ ਨੇ ਇਕ ਪਤੀ-ਪਤਨੀ ਕੋਲੋਂ 5600 ਰੁਪਏ ਅਤੇ ਫੋਨ ਸਮੇਤ ਚਾਂਦੀ ਦੇ ਕੜੇ ਲੁੱਟੇ ਸਨ।

ਜਗਰਾਓਂ ਦੇ ਐੱਸ. ਐੱਸ. ਪੀ. ਡਾਕਟਰ ਕੇਤਨ ਪਾਟਿਲ ਅਨੁਸਾਰ ਉਨ੍ਹਾਂ ਦੇ ਐੱਸ. ਪੀ. ਗੁਰਦੀਪ ਸਿੰਘ ਅਤੇ ਡੀ. ਐੱਸ. ਪੀ. ਦਲਜੀਤ ਸਿੰਘ ਵਿਰਕ ਅਤੇ ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ ਦੀ ਟੀਮ ਨੇ ਇਨ੍ਹਾਂ ਨੂੰ ਫੜਨ ਲਈ ਪੂਰੀ ਰਾਤ ਮਿਹਨਤ ਕੀਤੀ। ਕਾਬੂ ਕੀਤੇ ਗਏ ਲੁਟੇਰਿਆਂ ਵਿਚੋਂ ਇਕ ਹਰਪ੍ਰੀਤ ਸਿੰਘ ਟੂਸਾ ਜੋ ਕਿ ਗੈਂਗਸਟਰ ਹੈ ਅਤੇ ਉਸ ’ਤੇ ਵੱਖ-ਵੱਖ ਥਾਣਿਆ ਵਿਚ 11 ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਉਸਦੇ ਬਾਕੀ ਸਾਥੀਆਂ ’ਤੇ ਵੀ 307 ਅਤੇ ਲੁੱਟ-ਖੋਹਾਂ ਦੇ ਮਾਮਲੇ ਦਰਜ ਹਨ।

Facebook Comments

Trending