ਪੰਜਾਬ ਨਿਊਜ਼
ਪੰਜਾਬ ‘ਚ ਚੋਣ ਜ਼ਾਬਤੇ ਉਪਰੰਤ 310.89 ਕਰੋੜ ਦੀਆਂ ਵਸਤਾਂ ਜ਼ਬਤ
Published
3 years agoon

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ ਵਿਚੋਂ 31 ਜਨਵਰੀ, 2022 ਤਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿਚ 310.89 ਕਰੋੜ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਨਿਗਰਾਨ ਟੀਮਾਂ ਨੇ 14.75 ਕਰੋੜ ਰੁਪਏ ਦੀ 27.86 ਲੱਖ ਲਿਟਰ ਸ਼ਰਾਬ ਜਬਤ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਵਲੋਂ 275.59 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 19.19 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਗਈ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1203 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2903 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 1949 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੈਰ-ਜ਼ਮਾਨਤੀ ਵਾਰੰਟਾਂ ਦੇ 2676 ਕੇਸਾਂ ’ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ 39 ਕੇਸਾਂ ’ਤੇ ਕਾਰਵਾਈ ਅਮਲ ਅਧੀਨ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ 15722 ਨਾਕੇ ਲਾਏ ਗਏ ਹਨ। ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿਚ ਕੁੱਲ 3,90,275 ਲਾਇਸੈਂਸੀ ਹਥਿਆਰਾਂ ਵਿਚੋਂ ਹੁਣ ਤਕ 376484 ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ।
You may like
-
ਪੰਜਾਬ ‘ਚ ਨ/ਸ਼ਿਆਂ ਖਿਲਾਫ ਜੰਗ ਜਾਰੀ, ਲੁਧਿਆਣਾ ਦੇ ਇਸ ਇਲਾਕੇ ‘ਚ ਤ/ਸਕਰ ਦੇ ਘਰ ‘ਤੇ ਚਲਿਆ ਬੁਲਡੋਜ਼ਰ
-
ਪੰਜਾਬ ‘ਚ ਨਸ਼ਿਆਂ ‘ਖਿਲਾਫ ਬੁਲਡੋਜ਼ਰ ਦੀ ਕਾਰਵਾਈ ਜਾਰੀ, ਹੁਣ ਇਸ ਖੇਤਰ ‘ਚ ਵੀ ਚਲਿਆ ਪਿਲਾ ਪੰਜਾਂ
-
ਨਸ਼ਿਆਂ ‘ਤੇ ਹੋਵੇਗੀ ਮੁਕੰਮਲ ਪਾਬੰਦੀ! ਜਾਣਕਾਰੀ ਦੇਣ ਵਾਲਿਆਂ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ
-
ਪੰਜਾਬ ‘ਚ ਨਸ਼ਿਆਂ ਖਿਲਾਫ ਜੰਗ ਜਾਰੀ, ਇਸ ਮਹਿਲਾ ਤਸਕਰ ਦੇ ਘਰ ‘ਤੇ ਚਲਿਆ ਬੁਲਡੋਜ਼ਰ
-
ਨ. ਸ਼ੇ ਖਿਲਾਫ ਕਾਰਵਾਈ, ਪੁਲਿਸ ਨੇ ਕਾਬੂ ਕੀਤਾ ਤ/ਸਕਰ
-
Big Breaking: ਪੰਜਾਬ ਦੇ ਮੁੱਖ ਮੰਤਰੀ ਦੇ ਘਰ ਚੋਣ ਕਮਿਸ਼ਨ ਦਾ ਛਾਪਾ, ਪੜ੍ਹੋ