ਪੰਜਾਬੀ
ਵਿਦਿਆਰਥੀਆਂ ਨੂੰ ਵਿਰਸੇ ਅਤੇ ਸੱਭਿਆਚਾਰ ਦੀ ਜਾਣਕਾਰੀ ਦੇਣਾ ਸਾਡਾ ਫਰਜ਼ : ਤਰੁਨਪ੍ਰੀਤ ਸਿੰਘ ਸੌਂਦ
Published
3 years agoon

ਖੰਨਾ/ਲੁਧਿਆਣਾ : ਅੱਜ ਦੇ ਮੁਕਾਬਲੇ ਦੇ ਦੌਰ ਵਿੱਚ ਉੱਤਮ ਅਤੇ ਮਿਆਰੀ ਸਿੱਖਿਆ ਵੱਲ ਅਧਿਆਪਕ, ਮਾਪੇ ਅਤੇ ਵਿਦਿਆਰਥੀ ਤਰਜ਼ੀਹ ਦੇ ਰਹੇ ਹਨ ਅਤੇ ਇਹ ਸਮੇ ਦੀ ਜ਼ਰੂਰਤ ਵੀ ਹੈ, ਪਰੰਤੂ ਸਾਡੇ ਬੱਚਿਆਂ ਨੂੰ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਵੀ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਹਲਕਾ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸਰਕਾਰੀ ਆਈ.ਟੀ.ਆਈ. (ਇਸਤਰੀ), ਖੰਨਾ ਵਿਖੇ ਸੱਭਿਆਚਾਰ ਪ੍ਰੋਗਰਾਮ ਅਤੇ ਖੇਡਾਂ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਸੌਂਦ ਨੇ ਕਿਹਾ ਕਿ ਮੌਜੂਦਾ ਸਮੇ ਵਿੱਚ ਜਦੋ ਵਿਦਿਆਰਥੀ ਸੰਸਾਰ ਭਰ ਵਿੱਚ ਇੱਕ ਪਲੇਟਫਾਰਮ `ਤੇ ਮੁਕਾਬਲੇ ਦੇ ਦੌਰ ਵਿੱਚੋ ਲੰਘ ਰਹੇ ਹਨ, ਅਜਿਹੇ ਸਮੇ ਵਿੱਚ ਮਾਨਸਿਕ ਤਣਾਅ ਦੂਰ ਕਰਨ ਲਈ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਇਸ ਦੇ ਨਾਲ ਹੀ ਖੇਡਾਂ ਦੇ ਵਿੱਚ ਦਿਲਚਸਪੀ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਦੀ ਭਲਾਈ ਲਈ ਵਿਸੇ਼ਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੂਬੇ ਵਿੱਚ ਨੌਜਵਾਨਾਂ ਨੂੰ ਖੇਡ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਸਮਾਜ ਦੀ ਬਿਹਤਰੀ ਲਈ ਬੇਹੱਦ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਆਈ.ਟੀ.ਆਈ. (ਇਸਤਰੀ) ਦੇ ਸਰਬਪੱਖੀ ਵਿਕਾਸ ਲਈ ਉਹ ਅਤੇ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ ਅਤੇ ਇਸ ਆਈ.ਟੀ.ਆਈ. ਦੀ ਜ਼ੋ ਵੀ ਜ਼ਰੂਰਤ ਹੋਵੇਗੀ ਉਸ ਨੂੰ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਆਈ.ਟੀ.ਆਈ. (ਇ:) ਖੰਨਾ ਵੱਲੋ ਐਥਲੈਟਿਕਸ, ਬੈਡਮਿੰਟਨ, ਵਾਲੀਬਾਲ, ਖੋ-ਖੋ ਦੇ ਬਰੈਵੋ ਅਤੇ ਅਲਫਾ ਗਰੁੱਪ ਬਣਾ ਕੇ ਸੰਸਥਾ ਪੱਧਰ `ਤੇ ਖੇਡਾਂ ਕਰਵਾੀਆਂ ਗਈਆਂ ਬੈਸਟ ਐਥਲੀਟ ਬੀਬਤਾ ਟਰੇਡ (ਕੰਪਿਊਟਰ) ਦੀ ਸਿਖਿਆਰਥਣ ਰਹੀ ਸੱਭਿਆਚਾਰ ਪ੍ਰੋਗਰਾਮ ਵਿੱਚ ਸ਼ਬਦ, ਗਿੱਧਾ, ਕੋਰੀਓਗ੍ਰਾਫੀ, ਸਕਿਟ ਗਰੁੱਪ ਡਾਂਸ ਆਦਿ ਈਵੈਟ ਵਿੱਚ ਸਿਖਿਆਰਥਣਾਂ ਨੇ ਹਿੱਸਾ ਲਿਆ।
ਇਸ ਮੌਕੇ ਸਰਕਾਰੀ ਆਈ.ਟੀ.ਆਈ (ਇਸਤਰੀ) ਖੰਨਾ ਦੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਨੇ ਖੰਨਾ ਹਲਕਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਆਈ.ਟੀ.ਆਈ. ਵਿਖੇ ਪਹੁੰਚਣ `ਤੇ ਜੀ ਆਇਆ ਕਿਹਾ।