Connect with us

ਇੰਡੀਆ ਨਿਊਜ਼

ਭਾਰਤੀ ਫ਼ੌਜ ਦੀ ਬੇਮਿਸਾਲ ਬਹਾਦਰੀ ਦੇ ਜਜ਼ਬੇ ਦੀ ਗਵਾਹੀ ਹੈ – ਕਾਰਗਿਲ ਦੀ ਜੰਗ

Published

on

It is a testament to the unparalleled bravery of the Indian Army - the Kargil War

ਕਾਰਗਿਲ ਦੀ ਜੰਗ ਭਾਰਤੀ ਫ਼ੌਜ ਦੀ ਬੇਮਿਸਾਲ ਬਹਾਦਰੀ ਦੇ ਜਜ਼ਬੇ ਦੀ ਗਵਾਹੀ ਭਰਦੀ ਹੈ। ਇਸ ਜੰਗ ‘ਚ ਸੈਂਕੜੇ ਵੀਰ ਜਵਾਨਾਂ ਨੇ ਸ਼ਹਾਦਤਾਂ ਦੇ ਕੇ ਜਿੱਥੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ, ਉਥੇ ਹੀ ਦੁਨੀਆ ਭਰ ‘ਚ ਭਾਰਤੀ ਫ਼ੌਜ ਦੀ ਦਲੇਰੀ ਦੀ ਮਿਸਾਲ ਪੇਸ਼ ਕੀਤੀ ਸੀ।

ਕਾਰਗਿਲ ਜੰਗ ‘ਚ ਅਜਿਹੀ ਹੀ ਬਹਾਦਰੀ ਦਾ ਝੰਡਾ ਬੁਲੰਦ ਵਾਲਾ ਇਕ ਵੀਰ ਯੋਧਾ ਦੀਨਾਨਗਰ ਦੇ ਨਾਲ ਲੱਗਦੇ ਕਸਬਾ ਘਰੋਟਾ ਦਾ ਹੈ। ਵੀਰ ਚੱਕਰ ਵਿਜੇਤਾ ਰਿਟਾ. ਕੈਪਟਨ ਰਘੁਨਾਥ ਸਿੰਘ, ਜਿਸ ਦੀਆਂ ਅੱਖਾਂ ‘ਚ ਅੱਜ 20 ਸਾਲ ਮਗਰੋਂ ਵੀ ਕਾਰਗਿਲ ਜੰਗ ਦਾ ਜ਼ਿਕਰ ਆਉਂਦਿਆਂ ਗੁੱਸਾ ਸਾਫ ਝਲਕਦਾ ਹੈ। ਕਾਰਗਿਲ ਜੰਗ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕੈਪਟਨ ਰਘੁਨਾਥ ਸਿੰਘ, ਪਰਮਵੀਰ ਚੱਕਰ ਵਿਜੇਤਾ ਸ਼ਹੀਦ ਕੈਪਟਨ ਵਿਕਰਮ ਬੱਤਰਾ ਨੂੰ ਜੰਗ ਦਾ ਨਾਇਕ ਦੱਸਦੇ ਹਨ।

ਉਨ੍ਹਾਂ ਦੱਸਿਆ ਕਿ ਕਾਰਗਿਲ ਜੰਗ ‘ਚ ਕਈ ਜਾਂਬਾਜ਼ ਸੈਨਿਕਾਂ ਨੇ ਅਪਣੀਆਂ ਸ਼ਹਾਦਤਾਂ ਦੇ ਕੇ ਦੇਸ਼ ਦਾ ਸਿਰ ਉੱਚਾ ਕੀਤਾ ਸੀ ਪਰ ਉਨ੍ਹਾਂ ਅਨੁਸਾਰ ਕਾਰਗਿਲ ਜੰਗ ਦਾ ਨਾਇਕ ਕੈਪਟਨ ਬਿਕਰਮ ਬੱਤਰਾ ਸੀ, ਜਿਸ ਦੀ ਦਲੇਰੀ ਅਤੇ ਜਾਂਬਾਜ਼ੀ ਦੀ ਕਹਾਣੀ ਸੁਣ ਕੇ ਹਰੇਕ ਦੇਸ਼ ਵਾਸੀ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ।

9 ਸਤੰਬਰ 1974 ਨੂੰ ਪਾਲਮਪੁਰ ਵਿਖੇ ਜਨਮੇ ਬਿਕਰਮ ਬੱਤਰਾ ਨੇ 1996 ‘ਚ ਸੀਡੀਐੱਸ ਰਾਹੀਂ ਭਾਰਤੀ ਫ਼ੌਜ ਅਕੈਡਮੀ ਦੇਹਰਾਦੂਨ ਵਿਖੇ ਦਾਖਲਾ ਲਿਆ। 1999 ‘ਚ ਪਾਕਿਸਤਾਨ ਨੇ ਜਦੋਂ ਕਾਰਗਿਲ ‘ਚ ਜੰਗ ਦੇ ਹਲਾਤ ਪੈਦਾ ਕੀਤੇ ਤਾਂ 13 ਜੈਕ ਰਾਈਫਲ ਯੂਨਿਟ ਦੇ ਕੈਪਟਨ ਬਿਕਰਮ ਬੱਤਰਾ ਨੂੰ ਸੋਪੋਰ ਤੋਂ ਕਾਰਗਿਲ ਭੇਜਿਆ ਗਿਆ।

ਬਰਫੀਲੀ ਚੋਟੀ ਤੇ ਤਿਰੰਗਾ ਲਹਿਰਾ ਕੇ ਕਿਹਾ “ਯੇਹ ਦਿਲ ਮਾਂਗੇ ਮੋਰ” :
ਕੈਪਟਨ ਰਘੁਨਾਥ ਸਿੰਘ ਨੇ ਦੱਸਿਆ ਕਿ ਸਿਰਫ 18 ਮਹੀਨਿਆਂ ਦੀ ਨੌਕਰੀ ਦੌਰਾਨ ਹੀ ਕੈਪਟਨ ਬਿਕਰਮ ਬੱਤਰਾ ਨੂੰ ਕਾਰਗਿਲ ਜੰਗ ‘ਚ ਕੁੱਦਣਾ ਪਿਆ ਸੀ, ਉਦੋਂ ਆਪ (ਕੈਪਟਨ ਰਘੁਨਾਥ ਸਿੰਘ) ਵੀ ਸੂਬੇਦਾਰ ਹੁੰਦਿਆਂ ਉਨ੍ਹਾਂ ਦੇ ਨਾਲ ਸਨ। 22 ਜੂਨ 1999 ਨੂੰ ਦਰਾਸ ਸੈਕਟਰ ਦੀ ਪੁਆਇੰਟ 5140 ਚੋਟੀ, ਜਿਸ ‘ਤੇ ਦੁਸ਼ਮਣ ਨੇ ਕਬਜ਼ਾ ਕੀਤਾ ਹੋਇਆ ਸੀ, ਵਿਖੇ ਕੈਪਟਨ ਬਿਕਰਮ ਬੱਤਰਾ ਨੇ ਦਲੇਰੀ ਦੀ ਮਿਸਾਲ ਪੇਸ਼ ਕਰਦਿਆਂ 10 ਪਕਿਸਤਾਨੀ ਸੈਨਿਕਾਂ ਨੂੰ ਮਾਰ ਕੇ ਚੋਟੀ ‘ਤੇ ਕਬਜ਼ਾ ਕਰ ਕੇ ਤਿਰੰਗਾ ਲਹਿਰਾ ਦਿੱਤਾ। ਚੋਟੀ ਫਤਿਹ ਕਰਨ ਦੀ ਜਾਣਕਾਰੀ ਕੈਪਟਨ ਬੱਤਰਾ ਨੇ ਆਪਣੇ ਕਮਾਂਡਿੰਗ ਅਫਸਰ ਨੂੰ ਦਿੰਦਿਆਂ ਅਗਲੇ ਟੀਚੇ ਦੀ ਮੰਗ ਕੀਤੀ ਅਤੇ ਕਿਹਾ,”ਯੇਹ ਦਿਲ ਮਾਂਗੇ ਮੋਰ।” ਕੈਪਟਨ ਬੱਤਰਾ ਦਾ ਇਹ ਨਾਅਰਾ ਸਾਰੇ ਦੇਸ਼ ਭਰ ‘ਚ ਚਰਚਿਤ ਹੋਇਆ, ਜਿਸ ਨੇ ਪੂਰੇ ਦੇਸ਼ ਅੰਦਰ ਜੋਸ਼ ਭਰ ਦਿੱਤਾ ਸੀ।

ਸਾਥੀ ਸੈਨਿਕਾਂ ਨੂੰ ਬਚਾਉਂਦਿਆਂ ਪੀਤਾ ਸ਼ਹਾਦਤ ਦਾ ਜਾਮ :
ਕੈਪਟਨ ਰਘੁਨਾਥ ਸਿੰਘ ਨੇ ਦੱਸਿਆ ਕਿ 7 ਜੁਲਾਈ 1999 ਨੂੰ ਉਨ੍ਹਾਂ ਨੂੰ ਅਤੇ ਕੈਪਟਨ ਬਿਕਰਮ ਬੱਤਰਾ ਨੂੰ ਮਾਸਕੋ ਘਾਟੀ ਦੀ ਪੁਆਇੰਟ 4875 ਚੋਟੀ ਨੂੰ ਦੁਸ਼ਮਣਾਂ ਤੋਂ ਆਜ਼ਾਦ ਕਰਵਾਉਣ ਦਾ ਟੀਚਾ ਮਿਲਿਆ, ਜਿਸ ਨੂੰ ਸਫਲਤਾ ਪੂਰਵਕ ਮੁਕੰਮਲ ਕਰ ਲਿਆ ਸੀ। ਇਸੇ ਦੌਰਾਨ ਕੈਪਟਨ ਬਿਕਰਮ ਬੱਤਰਾ ਦੀ ਨਜ਼ਰ ਆਪਣੇ ਜੂਨੀਅਰ ਸਾਥੀ ਲੈਫਟੀਨੈਂਟ ਨਵੀਨ ‘ਤੇ ਪਈ, ਜਿਸ ਦਾ ਪੈਰ ਦੁਸ਼ਮਣ ਵੱਲੋਂ ਸੁੱਟੇ ਗਏ ਗਰਨੇਡ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ।

ਕੈਪਟਨ ਬੱਤਰਾ ਆਪਣੇ ਸਾਥੀ ਕੈਪਟਨ ਨਵੀਨ ਨੂੰ ਮੋਢੇ ‘ਤੇ ਚੁੱਕ ਕੇ ਕਿਸੇ ਸੁਰੱਖਿਅਤ ਥਾਂ ‘ਤੇ ਲਿਜਾ ਰਹੇ ਸਨ ਤਾਂ ਅਚਾਨਕ ਲੁਕੇ ਬੈਠੇ ਦੁਸ਼ਮਣ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਗੋਲੀ ਕੈਪਟਨ ਬਿਕਰਮ ਬੱਤਰਾ ਦੀ ਛਾਤੀ ਚੀਰਦੇ ਹੋਏ ਆਰ ਪਾਰ ਹੋ ਗਈ ਪਰ ਕੈਪਟਨ ਬੱਤਰਾ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਆਪਣੇ ਸਾਥੀ ਨੂੰ ਸੁਰੱਖਿਅਤ ਟਿਕਾਣੇ ਪਹੁੰਚਾਉਣ ਮਗਰੋਂ ਪੰਜ ਹੋਰ ਦੁਸ਼ਮਣ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਣ ਉਪਰੰਤ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਦੀ ਅਦਭੁੱਤ ਬਹਾਦਰੀ ਬਦਲੇ ਭਾਰਤ ਸਰਕਾਰ ਵੱਲੋਂ ਕੈਪਟਨ ਬਿਕਰਮ ਬੱਤਰਾ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

ਕੈਪਟਨ ਬੱਤਰਾ ਦੀ ਸ਼ਹਾਦਤ ਮਗਰੋਂ ਸੂਬੇਦਾਰ ਰਘੁਨਾਥ ਸਿੰਘ ਨੇ ਸੰਭਾਲੀ ਸੀ ਕਮਾਂਡ :
ਕਾਰਗਿਲ ਜੰਗ ਦੌਰਾਨ ਜਦੋਂ ਕੈਪਟਨ ਬਿਕਰਮ ਬੱਤਰਾ ਸ਼ਹਾਦਤ ਦਾ ਜਾਮ ਪੀ ਗਏ ਤਾਂ ਉਨ੍ਹਾਂ ਦੀ ਟੀਮ ‘ਚ ਉਸ ਵੇਲੇ ਬਤੌਰ ਸੂਬੇਦਾਰ ਤਾਇਨਾਤ ਰਘੁਨਾਥ ਸਿੰਘ ਨੇ ਕਮਾਂਡ ਸੰਭਾਲੀ ਅਤੇ ਦੁਸ਼ਮਣ ਦਾ ਮੁਕਾਬਲਾ ਕੀਤਾ। ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਪਾਕਿਸਤਾਨੀ ਫ਼ੌਜ ਦੇ ਗਰੁੱਪ ਕਮਾਂਡਰ ਇਮਤਿਆਜ਼ ਖਾਂ ਸਮੇਤ 12 ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕਰਕੇ ਬਰਫੀਲੀ ਚੋਟੀ ‘ਤੇ ਤਿਰੰਗਾ ਲਹਿਰਾ ਕੇ ਕੈਪਟਨ ਬਿਕਰਮ ਬੱਤਰਾ ਦੀ ਸ਼ਹਾਦਤ ਦਾ ਬਦਲਾ ਲਿਆ। ਇਸ ਬਹਾਦਰੀ ਬਦਲੇ ਸੂਬੇਦਾਰ ਰਘੁਨਾਥ ਸਿੰਘ ਨੂੰ ਵੀ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

ਸ਼ਹੀਦਾਂ ਦੀ ਸ਼ਹਾਦਤ ‘ਤੇ ਪੂਰੇ ਦੇਸ਼ ਨੂੰ ਹਮੇਸ਼ਾ ਰਹੇਗਾ ਮਾਣ :
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਜਿਸ ਬਹਾਦਰੀ ਨਾਲ ਭਾਰਤੀ ਫ਼ੌਜ ਨੇ ਕਾਰਗਿਲ ਦੀ ਜੰਗ ਲੜੀ ਸੀ, ਉਸ ਦੀ ਮਿਸਾਲ ਪੂਰੀ ਦੁਨੀਆ ‘ਚ ਕਿਤੇ ਵੀ ਨਹੀਂ ਮਿਲਦੀ। ਇਸ ਜੰਗ ਦੌਰਾਨ ਸ਼ਹੀਦ ਹੋਏ 528 ਭਾਰਤੀ ਫੌਜੀਆਂ ਦੀ ਸ਼ਹਾਦਤ ਦਾ ਦੁੱਖ ਤਾਂ ਹੈ ਪਰ ਭਾਰਤੀ ਫ਼ੌਜ ਨੇ ਦੁਸ਼ਮਣਾਂ ਨੂੰ ਜਿਸ ਢੰਗ ਨਾਲ ਆਪਣੇ ਇਲਾਕੇ ‘ਚੋਂ ਖਦੇੜਿਆ ਅਤੇ ਜਿੱਤ ਦੇ ਝੰਡੇ ਗੱਡੇ ਸਨ, ਉਸ ਤੋਂ ਪੂਰੇ ਦੇਸ਼ ਨੂੰ ਅਪਣੇ ਜਾਂਬਾਜ਼ ਸੈਨਿਕਾਂ ਦੇ ਮਾਣ ਰਹੇਗਾ।

Facebook Comments

Advertisement

ਤਾਜ਼ਾ

The 400-year-old coin could be auctioned for 50,000 pounds The 400-year-old coin could be auctioned for 50,000 pounds
ਇੰਡੀਆ ਨਿਊਜ਼6 mins ago

ਜਾਣੋ ਕਿਵੇਂ ,ਪੁਰਾਣਾ ਸਿੱਕਾ ਹੋ ਸਕਦੈ 50 ਹਜ਼ਾਰ ਪੌਂਡ ‘ਚ ਨਿਲਾਮ

ਯੂਕੇ ਦਾ ਵਿਸ਼ਾਲ ਇਤਿਹਾਸ ਦੀ ਇੱਕ ਕੜੀ ਤਕਰੀਬਨ 400 ਸਾਲ ਪੁਰਾਣੇ ਸਿੱਕੇ ਦੀ 50,000 ਪੌਂਡ ਵਿੱਚ ਨੀਲਾਮ ਹੋਣ ਦੀ ਉਮੀਦ...

Royal Ludhiana will now use Janpath Helipad, will be able to travel by chopper from today Royal Ludhiana will now use Janpath Helipad, will be able to travel by chopper from today
ਇੰਡੀਆ ਨਿਊਜ਼7 mins ago

ਰਾਇਲ ਲੁਧਿਆਣਵੀ ਹੁਣ ਇਸਤੇਮਾਲ ਕਰਨਗੇ Janpath Helipad, ਅੱਜ ਤੋਂ ਚੌਪਰ ਜ਼ਰੀਏ ਕਰ ਸਕਣਗੇ ਸਫ਼ਰ

ਲੁਧਿਆਣਾ : ਪੰਜਾਬ ਦੀ ਪਹਿਲੀ ਅਜਿਹੀ ਟਾਊਨਸ਼ਿਪ ਲੁਧਿਆਣਾ ਵਿਚ ਹੋਵੇਗੀ, ਜਿਸ ਵਿਚ ਤਿੰਨ ਹੈਲੀਕਾਪਟਰ ਇਕੱਠੇ ਲੈਂਡ ਕਰ ਸਕਣਗੇ। ਇਸ ਦਾ...

India begins flag ceremony at Attari border, flag ceremony will be held daily India begins flag ceremony at Attari border, flag ceremony will be held daily
ਇੰਡੀਆ ਨਿਊਜ਼29 mins ago

ਭਾਰਤ ਨੇ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਕੀਤੀ ਸ਼ੁਰੂ, ਰੋਜ਼ਾਨਾ ਹੋਵੇਗੀ ਝੰਡੇ ਦੀ ਰਸਮ

ਅੰਮ੍ਰਿਤਸਰ : ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਪਿਛਲੇ 18 ਮਹੀਨਿਆਂ ਤੋਂ ਬੰਦ ਝੰਡੇ ਦੀ ਰਸਮ (ਰੀਟਰੀਟ ਸੈਰੇਮਨੀ) ਨੂੰ ਵੀਰਵਾਰ ਨੂੰ...

Police arrest Akalis in Delhi, atmosphere warms up Police arrest Akalis in Delhi, atmosphere warms up
ਪੰਜਾਬ ਨਿਊਜ਼34 mins ago

ਪੁਲਿਸ ਨੇ ਦਿੱਲੀ ‘ਚ ਅਕਾਲੀਆਂ ਨੂੰ ਕੀਤਾ ਗ੍ਰਿਫਤਾਰ, ਮਾਹੌਲ ਹੋਇਆ ਗਰਮ

ਜਾਣਕਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ...

Mann invites Sikh Sangat to reach the gate of Sri Darbar Sahib on September 18 Mann invites Sikh Sangat to reach the gate of Sri Darbar Sahib on September 18
ਪੰਜਾਬ ਨਿਊਜ਼59 mins ago

ਮਾਨ ਵੱਲੋਂ ਸਿੱਖ ਸੰਗਤਾਂ ਨੂੰ 18 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਗੇਟ ’ਤੇ ਪਹੁੰਚਣ ਦਾ ਸੱਦਾ

ਅੰਮ੍ਰਿਤਸਰ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥ ਨੂੰ ਸੱਦਾ ਦਿੱਤਾ ਹੈ ਕਿ 18 ਸਤੰਬਰ ਨੂੰ...

Farmers surrounded Sukhbir Badal's convoy at Hisar toll Farmers surrounded Sukhbir Badal's convoy at Hisar toll
ਇੰਡੀਆ ਨਿਊਜ਼1 hour ago

ਕਿਸਾਨਾਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਹਿਸਾਰ ਟੋਲ ‘ਤੇ ਘੇਰਿਆ

ਜਾਣਕਾਰੀ ਅਨੁਸਾਰ ਕਿਸਾਨਾਂ ਨੇ ਹਿਸਾਰ ਟੋਲ ‘ਤੇ ਦਿੱਲੀ ਜਾ ਰਹੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ...

Mohali police cut off challan of Mankirt Aulakh's vehicle, read full case Mohali police cut off challan of Mankirt Aulakh's vehicle, read full case
ਪਾਲੀਵੁੱਡ1 hour ago

ਮੋਹਾਲੀ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਪੜ੍ਹੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਟ੍ਰੈਫਿਕ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫ਼ਿਲਮ ਦਾ ਕੱਟਿਆ ਚਲਾਨ। ਫੋਰਡ ਇੰਡੇਵਰ...

Patna court orders reinstatement of Giani Iqbal Singh as Jathedar Patna court orders reinstatement of Giani Iqbal Singh as Jathedar
ਇੰਡੀਆ ਨਿਊਜ਼1 hour ago

ਪਟਨਾ ਦੀ ਅਦਾਲਤ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਵਜੋਂ ਬਹਾਲ ਕਰਨ ਦੇ ਆਦੇਸ਼

ਅੰਮ੍ਰਿਤਸਰ : ਲੋਕਲ ਅਦਾਲਤ ਪਟਨਾ ਵਿਚ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਦੀਆਂ ਬਤੌਰ ਜਥੇਦਾਰ...

No lawyer will fight Paramjit Singh's case No lawyer will fight Paramjit Singh's case
ਅਪਰਾਧ1 hour ago

ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਨਹੀਂ ਲੜੇਗਾ ਕੋਈ ਵੀ ਵਕੀਲ

ਮਿਲੀ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ ‘ਚ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਕਿਸੇ ਵੀ ਵਕੀਲ...

trial of blowing oil tanker tiffin bomb trial, danger yet averted trial of blowing oil tanker tiffin bomb trial, danger yet averted
ਅਪਰਾਧ2 hours ago

ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਖਤਰਾ ਅਜੇ ਨਹੀਂ ਟਲਿਆ

ਜਾਣਕਰੀ ਅਨੁਸਾਰ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਟਿਫਿਨ ਬੰਬ ਨਾਲ ਟੈਂਕਰ ਨੂੰ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਹੀ ਖੁਫੀਆ ਏਜੰਸੀਆਂ...

Virat Kohli announces resignation from captaincy, read full news Virat Kohli announces resignation from captaincy, read full news
ਇੰਡੀਆ ਨਿਊਜ਼2 hours ago

ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਦਾ ਕੀਤਾ ਵੱਡਾ ਐਲਾਨ, ਪੜੋ ਪੂਰੀ ਖ਼ਬਰ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਉਣ ਵਾਲੇ T-20 ਵਿਸ਼ਵ ਕੱਪ ਮੈਚ ਤੋਂ ਬਾਅਦ T-20 ਫੋਰਮੈਟ ਦੀ ਕਪਤਾਨੀ...

These songs will no longer be played during weddings in Ludhiana These songs will no longer be played during weddings in Ludhiana
ਅਪਰਾਧ2 hours ago

ਹੁਣ ਨਹੀਂ ਵੱਜਣਗੇ ਲੁਧਿਆਣਾ ‘ਚ ਵਿਆਹਾਂ ਦੌਰਾਨ ਇਹ ਗਾਣੇ, ਹੁਕਮ ਹੋਏ ਜਾਰੀ

ਹੁਣ ਲੁਧਿਆਣਾ ‘ਚ ਵਿਆਹ ਅਤੇ ਹੋਰ ਲਾਈਵ ਪ੍ਰੋਗਰਾਮ ’ਚ ਸ਼ਰਾਬ ਅਤੇ ਨਸ਼ੇ ਦਾ ਪ੍ਰਚਾਰ ਕਰਨ ਵਾਲੇ ਗਾਣੇ ਲਗਾਉਣ ’ਤੇ ਪੁਲਸ...

Trending