ਇੰਡੀਆ ਨਿਊਜ਼

ਲੁਧਿਆਣਾ ‘ਚ ਫਿਫ ਇੰਡੀਆ ਵੱਲੋਂ ਕਰਵਾਈ ਗਈ ਆਇਰਨ ਮੈਨ ਚੈਂਪੀਅਨਸ਼ਿਪ

Published

on

ਤੁਹਾਨੂੰ ਦੱਸ ਦਿੰਦੇ ਹਾਂ ਕਿ ਫਿਟਨਸ ਇੰਟਨੈਸ਼ਨਲ ਫ਼ੈਡਰੇਸ਼ਨ ਵੱਲੋਂ ਸਥਾਨਕ ਅੰਬੇਡਕਰ ਭਵਨ ਵਿਖੇ ਪਹਿਲਾ ਆਇਰਨਮੈਨ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ।ਹਰਮਿੰਦਰ ਸਿੰਘ ਦੁਲੋਵਾਲ ਫਿਫ਼ ਇੰਟਰਨੈਸ਼ਨਲ ਜੱਜ, ਅੰਕੁਸ਼ ਕੁਮਾਰ ਇੰਟਰਨੈਸ਼ਨਲ ਕੋਚ ਤੇ ਮਨਵੀਰ ਸਿੰਘ ਮੰਡੇਰ ਇੰਟਰਨੈਸ਼ਨਲ ਅਥਲੀਟ ਦੀ ਅਗਵਾਈ ਹੇਠ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਹਰਵੀਰ ਸਿੰਘ ਇਆਲੀ ਵੱਲੋਂ ਕੀਤਾ ਗਿਆ। ਿਫ਼ਫ ਇੰਡੀਆ ਵੱਲੋਂ ਕਰਵਾਏ ਇਸ ਪਹਿਲੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ 300 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ, ਜਿਸ ਵਿਚ ਮਨਪ੍ਰਰੀਤ ਸਿੰਘ ਨੂੰ ਆਇਰਨ ਮੈਨ ਦੇ ਖਿਤਾਬ ਨਾਲ ਨਿਵਾਜਿਆ ਗਿਆ।


ਉੱਥੇ ਹੀ ਹਲਕਾ ਦਾਖਾ ਦੇ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਦੀਆਂ ਹਨ ਤੇ ਨੌਜਵਾਨਾਂ ਵਰਗ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਦੇ ਮੰਚ ਤੋਂ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਵੱਲ ਅੱਗੇ ਵਧਦੇ ਹੋਏ ਨਵਾਂ ਇਤਿਹਾਸ ਸਿਰਜਣ। ਇਆਲੀ ਨੇ ਕਿਹਾ ਉਨ੍ਹਾਂ ਹਮੇਸ਼ਾਂ ਨੌਜਵਾਨ ਵਰਗ ਦੀ ਬਿਹਤਰੀ ਲਈ ਹਲਕੇ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਪੱਧਰ ‘ਤੇ ਜਿੱਥੇ ਆਧੂਨਿਕ ਖੇਡ ਪਾਰਕਾਂ ਦਾ ਨਿਰਮਾਣ ਕਰਵਾਇਆ ਉੱਥੇ ਖਿਡਾਰੀਆਂ ਨੂੰ ਖੇਡ ਕਿੱਟਾਂ ਅਤੇ ਜਿਮ ਮੁਹੱਈਆ ਕਰਵਾਏ।

Facebook Comments

Trending

Copyright © 2020 Ludhiana Live Media - All Rights Reserved.