Connect with us

ਵਿਸ਼ਵ ਖ਼ਬਰਾਂ

ਹਵਾਈ ਜਹਾਜ਼ ਤੋਂ 2000 ਫੁੱਟ ਹੇਠਾਂ ਡਿੱਗਿਆ iPhone 6s, ਫੋਨ ਲੱਭਣ ਤੇ ਵਿਅਕਤੀ ਹੈਰਾਨ

Published

on

ਜੇ ਇੱਕ ਫੋਨ 3-4 ਮੰਜ਼ਿਲਾਂ ਵਾਲੇ ਘਰ ਦੀ ਛੱਤ ਤੋਂ ਹੇਠਾਂ ਡਿੱਗਦਾ ਹੈ ਤਾਂ ਨੁਕਸਾਨ ਹੋਣ ਦਾ ਨਿਸ਼ਚਤ ਰੂਪ ਹੈ। ਹੁਣ ਸੋਚੋ ਜੇ ਅਕਾਸ਼ ਤੋਂ ਕੋਈ ਫੋਨ ਡਿੱਗਦਾ ਹੈ ਤਾਂ ਕੀ ਹੋਵੇਗਾ? ਪਰ ਹਾਲ ਹੀ ਵਿੱਚ ਅਜਿਹੀ ਇੱਕ ਘਟਨਾ ਵਾਪਰੀ ਹੈ ਜਿਸ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ। ਹਾਲ ਹੀ ਵਿੱਚ ਇੱਕ ਹਵਾਈ ਜਹਾਜ਼ ਵਿੱਚੋਂ ਆਈਫੋਨ 6s ਸੁੱਟਿਆ ਪਰ ਅਜੇ ਵੀ ਟੁੱਟਿਆ ਨਹੀਂ। ਸਕ੍ਰੀਨ ਤੇ ਸਿਰਫ ਕੁੱਝ ਮਾਮੂਲੀ ਸਕ੍ਰੈਚਸ ਆਇਆ ਹੈ। ਇਹ ਘਟਨਾ ਬ੍ਰਾਜ਼ੀਲ ਦੀ ਹੈ। ਰਿਪੋਰਟ ਦੇ ਅਨੁਸਾਰ ਬ੍ਰਾਜ਼ੀਲ ਦੇ ਇੱਕ ਗੌਲੀਓੱਟੋ ਨਾਮਕ ਦਸਤਾਵੇਜ਼ੀ ਫਿਲਮ ਨਿਰਮਾਤਾ ਇੱਕ ਪ੍ਰੋਜੈਕਟ ਲਈ ਇੱਕ ਛੋਟੇ ਜਹਾਜ਼ ਤੋਂ ਕੁੱਝ ਸ਼ਾਟ ਰਿਕਾਰਡ ਕਰ ਰਿਹਾ ਸੀ। ਗੈਲੀਓਟੋ ਆਪਣੇ ਆਈਫੋਨ 6 ਐਸ ਤੋਂ ਕੁੱਝ ਸ਼ਾਟ ਲੈਣਾ ਚਾਹੁੰਦਾ ਸੀ। ਜਿਵੇਂ ਹੀ ਉਸਨੇ ਛੋਟੇ ਜਹਾਜ਼ ਦੀ ਖਿੜਕੀ ‘ਚੋਂ ਆਪਣਾ ਹੱਥ ਬਾਹਰ ਕੱਢਿਆ ਤਾਂ ਫੋਨ ਹੇਠਾਂ ਡਿੱਗ ਗਿਆ।

2000 ਫੁੱਟ ਤੋਂ ਹੇਠਾਂ ਡਿੱਗ ਗਿਆ
ਗੈਲੀਓਟੋ ਦਾ ਕਹਿਣਾ ਹੈ ਕਿ ਜਹਾਜ਼ ਤਕਰੀਬਨ 2000 ਫੁੱਟ ਦੀ ਉਚਾਈ ਤੇ ਸੀ ਜਦੋਂ ਫੋਨ ਹੱਥ ਨਾਲ ਹੇਠਾਂ ਡਿੱਗ ਗਿਆ। ਉਸਨੇ ਸੋਚਿਆ ਕਿ ਸ਼ਾਇਦ ਐਨੀ ਉਚਾਈ ਤੋਂ ਡਿੱਗਣ ਨਾਲ ਫ਼ੋਨ ਟੁੱਟ ਗਿਆ ਹੋਵੇ। ਜਹਾਜ਼ ਤੇ ਉਤਰਨ ਤੋਂ ਬਾਅਦ ਗੈਲੀਓਤੋ ਨੇ ਫਾਈਡ ਮਾਈ ਫੋਨ ਐਪ ਚਾਲੂ ਕਰਦਿਆਂ ਹੀ ਆਈਫੋਨ 6 ਐੱਸ ਦੀ ਸਥਿਤੀ ਦਿਖਾਈ ਦਿੱਤੀ। ਰਿਪੋਰਟ ਦੇ ਅਨੁਸਾਰ ਐਪ ਦੀ ਮਦਦ ਨਾਲ ਜਦੋਂ ਗੈਲੀਓਟੋ ਫੋਨ ਦੀ ਲੋਕੇਸ਼ਨ ਤੇ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ। ਫੋਨ ਚਾਲੂ ਸੀ। ਫੋਨ ਉੱਤੇ ਕੁੱਝ ਮਾਮੂਲੀ ਸਕ੍ਰੈਚਸ ਸਨ। ਇਸ ਤੋਂ ਇਲਾਵਾ ਫੋਨ ਪੂਰੀ ਤਰ੍ਹਾਂ ਕੰਮ ਕਰਨ ਦੀ ਸਥਿਤੀ ਵਿੱਚ ਸੀ।

Source: dailypost

Facebook Comments

Advertisement

Trending