Connect with us

ਲੁਧਿਆਣਾ ਨਿਊਜ਼

ਆਬਜ਼ਰਵੇਸ਼ਨ ਹੋਮ ਦੇ ਬਾਥਰੂਮਾਂ ‘ਚੋਂ ਦੋ ਆਈਫੋਨ ਬਰਾਮਦ,ਅਣਪਛਾਤੇ ਬਾਲ ਹਵਾਲਾਤੀਆਂ ਖਿਲਾਫ਼ ਕੇਸ ਦਰਜ

Published

on

 ਬੱਚਿਆਂ ਨਾਲ ਬਦਫ਼ੈਲੀ ਦੇ ਮਾਮਲਿਆਂ ਨੂੰ ਲੈ ਕੇ ਇਨ੍ਹਾਂ ਦਿਨਾਂ ਵਿੱਚ ਲੁਧਿਆਣਾ ਦਾ ਆਬਜ਼ਰਵੇਸ਼ਨ ਹੋਮ ਚਰਚਾ ਵਿੱਚ ਹੈ । ਹੁਣ ਆਬਜ਼ਰਵੇਸ਼ਨ ਹੋਮ ਚੋਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ । ਅਬਜ਼ਰਵੇਸ਼ਨ ਹੋਮ ਦੇ ਬਾਥਰੂਮਾਂ ਦੀ ਕੀਤੀ ਜਾ ਰਹੀ ਸਫਾਈ ਦੇ ਦੌਰਾਨ ਦੋ ਆਈ ਫੋਨ ਬਰਾਮਦ ਕੀਤੇ ਗਏ । ਇਸ ਮਾਮਲੇ ਵਿਚ ਅਬਜ਼ਰਵੇਸ਼ਨ ਹੋਮ ਦੇ ਸੁਪਰੀਡੈਂਟ ਤਰੁਣ ਅਗਰਵਾਲ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਇਹ ਆਈਫੋਨ ਕਿਸੇ ਬਾਲ ਹਵਾਲਾਤੀ ਨੇ ਰੱਖੇ ਹੋਣਗੇ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੁਪਰੀਡੈਂਟ ਤਰੁਣ ਅਗਰਵਾਲ ਦੇ ਬਿਆਨਾਂ ਉਪਰ ਮੁਕੱਦਮਾ ਦਰਜ ਕਰ ਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।

Facebook Comments

Advertisement

Trending