Connect with us

ਖੇਤੀਬਾੜੀ

ਕਣਕ ਦੀ ਨਵੀਂ ਕਿਸਮ ਦੇ ਬੀਜ ਉਤਪਾਦਨ ਲਈ ਉਤਪਾਦਕਾਂ ਨੂੰ ਸੱਦਾ 

Published

on

Invitation to producers for the production of seeds of new types of wheat
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਉਂਦੀ ਹਾੜ੍ਹੀ ਦੌਰਾਨ ਕਣਕ ਦੀ ਨਵੀਂ ਜਾਰੀ ਕੀਤੀ ਕਿਸਮ ਪੀ ਬੀ ਡਬਲਯੂ 826 ਦੇ ਬੀਜ ਉਤਪਾਦਨ ਲਈ ਬੀਜ ਉਤਪਾਦਕਾਂ ਨੂੰ ਸੱਦਾ ਦਿੱਤਾ ਗਿਆ ਹੈ ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਪੀ ਬੀ ਡਬਲਯੂ 826 ਦੇ ਬੀਜ ਉਤਪਾਦਨ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨ 1 ਨਵੰਬਰ 2022 ਤੱਕ ਦਫ਼ਤਰ ਨਿਰਦੇਸ਼ਕ ਬੀਜ ਪੀ.ਏ.ਯੂ. ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ । ਇਸ ਸੰਬੰਧੀ ਈਮੇਲdirectorseeds@pau.edu ਤੇ ਮੇਲ ਕੀਤੀ ਜਾ ਸਕਦੀ ਹੈ ਜਾਂ ਪੀ.ਏ.ਯੂ. ਦੀ ਵੈਬਸਾਈਟ www.pau.edu ਤੇ ਲੋਗ ਇਨ ਕੀਤਾ ਜਾ ਸਕਦਾ ਹੈ ।

Facebook Comments

Trending