Connect with us

ਇੰਡੀਆ ਨਿਊਜ਼

ਪੰਜਾਬ ‘ਚ ‘ਅਦ੍ਰਿਸ਼ ਐਮਰਜੈਂਸੀ’, ਆਪਣੇ ਪੁਰਾਣੇ ਦਾਇਰੇ ‘ਚ ਰਹੇ ਬੀਐੱਸਐੱਫ- ਡਿਪਟੀ ਸੀਐੱਮ ਰੰਧਾਵਾ

Published

on

Invisible Emergency' in Punjab, BSF in its old circle - Deputy CM Randhawa

ਅੰਮ੍ਰਿਤਸਰ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਰਡਰ ਏਰੀਆ ‘ਚ BSF ਦਾ ਦਾਇਰਾ ਵਧਾਉਣ ‘ਤੇ ਸਵਾਲ ਉਠਾਇਆ ਹੈ। ਬੀਐੱਸਐੱਫ ਆਪਣੇ ਪੁਰਾਣੇ ਦਾਇਰੇ ‘ਚ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਅਦ੍ਰਿਸ਼ ਐਮਰਜੈਂਸੀ’ ਵਰਗੇ ਹਾਲਾਤ ਬਣ ਰਹੇ ਹਨ। ਇਸ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਡਿਪਟੀ ਸੀਐੱਮ ਤੇ ਗ੍ਰਹਿ ਮੰਤਰੀ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦਾ ਦਾਇਰਾ ਵਧਾ ਕੇ 50 ਕਿੱਲੋਮੀਟਰ ਕਰਨ ‘ਤੇ ਇਤਰਾਜ਼ ਪ੍ਰਗਟਾਇਆ ਹੈ ਤੇ ਕਿਹਾ ਕਿ ਇਸ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਹੋਣਗੀਆਂ।

ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਹੱਥਾਂ ‘ਚ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੇਂਦਰ ਸਰਕਾਰ ਨੂੰ ਅਜਿਹੇ ਕਦਮ ਉਠਾਉਣ ਦੀ ਬਜਾਏ ਸਰਹੱਦ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਡਰੱਗਜ਼, ਹਥਿਆਰਾਂ ਤੇ ਡ੍ਰੋਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਡਿਪਟੀ ਸੀਐੱਮ ਨੇ ਬੀਤੀ ਰਾਤ ਅੰਮ੍ਰਿਤਸਰ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਅਜਨਾਲਾ ਇਲਾਕੇ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰਾਨ ਬੀਐੱਸਐੱਫ ਦੇ ਅਧਿਕਾਰੀਆਂ ਤੇ ਖੇਤਰੀ ਲੋਕਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਬੀਐੱਸਐੱਫ ਨੂੰ ਸਰਹੱਦ ‘ਤੇ ਹੀ ਰੱਖਿਆ ਜਾਣਾ ਚਾਹੀਦੈ ਤੇ ਬਾਕੀ ਇਲਾਕਿਆਂ ਨੂੰ ਕਾਨੂੰਨੀ-ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਿਸ ਲਈ ਛੱਡ ਦੇਣਾ ਚਾਹੀਦੈ।

ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਡਰ ਹੈ ਕਿ ਬੀਐੱਸਐੱਫ ਦੇ ਜਵਾਨ ਬੇਤਰਤੀਬੇ ਢੰਗ ਨਾਲ ਉਨ੍ਹਾਂ ਦੇ ਘਰਾਂ ‘ਚ ਵੜ ਜਾਣਗੇ, ਪਿੰਡਾਂ ਦੀ ਘੇਰਾਬੰਦੀ ਕਰਨਗੇ ਤੇ ਤਲਾਸ਼ੀ ਲੈਣਗੇ। ਜੇਕਰ ਬੀਐੱਸੈੱਫ ਪਿੰਡਾਂ ‘ਚ ਪ੍ਰਵੇਸ਼ ਕਰਦੀ ਹੈ, ਤਲਾਸ਼ੀ ਲੈਂਦੀ ਹੈ, ਮਾਮਲੇ ਦਰਜ ਕਰਦੀ ਹੈ ਜਾਂ ਸਟੇਸ਼ਨ ਸਥਾਪਿਤ ਕਰਦੀ ਹੈ ਤਾਂ ਇਹ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦਾ ਯਤਨ ਹੋਵੇਗਾ।

Facebook Comments

Advertisement

Trending