ਪੰਜਾਬੀ

ਐਮ ਜੀ ਐਮ ਪਬਲਿਕ ਸਕੂਲ ਵਿੱਚ ਕਾਰਵਾਈ ਗਈ ਇਨਵੈਸਟਚਰ ਸੈਰੀਮਨੀ

Published

on

ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ ਵਿੱਚ ਸ਼ਨੀਵਾਰ ਨੂੰ ਨਿਵੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਅਨੁਸ਼ਾਸਨ ਨਾਲ ਸਬੰਧਿਤ ਜਿਮੇਵਾਰੀ ਸੋਪੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾਉਣ ਦੇ ਨਾਲ ਕੀਤੀ ਗਈ। ਹੈੱਡ ਗਰਲ ਤਮੰਨਾ ਵਰਮਾ,ਹੈੱਡ ਬਵਾਏ ਗੁਰਨੂਰ ਸਿੰਘ, ਇੰਦਰਵੀਰ ਸਿੰਘ,ਆਸੀ,ਹਰਸ਼ਦੀਪ ਕੌਰ ਅਤੇ ਗੁਰਸ਼ਰਨ ਸਿੰਘ ਚਾਰੇ ਸਦਨਾਂ ਦੇ ਕੈਪਟਨ ਬਣਾਏ ਗਏ ।

ਇਸ ਤੋਂ ਇਲਾਵਾ ਜਪਨੂਰ,ਅਮਨ, ਕਰਮਵੀਰ ਅਤੇ ਰਾਸ਼ੀ ਨੂੰ ਵਾਈਸ ਕੈਪਟਨ ਅਤੇ‌ਪ੍ਰਥਮ ਜੈਨ ਅਤੇ ਜਸਕੀਰਤ ਸਿੰਘ ਨੂੰ ਸਹਾਇਕ ਕੈਪਟਨ ਬਣਾਇਆ ਗਿਆ। ਸਾਰੇ ਚੁਣੇ ਗਏ ਮੈਂਬਰਾਂ ਨੂੰ ਸੌਹ ਚੁਕਾਈ ਗਈ ਕਿ ਉਹ ਆਪਣੇ ਕਰਤੱਵਾਂ ਦੀ ਸੱਚੀ ਨਿਸ਼ਠਾ ਨਾਲ ਪਾਲਣਾ ਕਰਨਗੇ। ਇਸ ਦੌਰਾਨ ਵਿਦਿਆਰਥੀਆਂ ਦੁਆਰਾ ਦੇਸ਼-ਭਗਤੀ ਦੇ ਗੀਤ ਗਾ ਕੇ ਦੇਸ਼ ਪਿਆਰ ਦੀ ਭਾਵਨਾ ਜਗਾਈ ਗਈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਉਸਾ ਅਲਾਵਤ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਲਈ ਪ੍ਰੋਤਸਾਹਿਤ ਕੀਤਾ।

ਨਿਵੇਸ਼ ਸਮਾਰੋਹ ਇੱਕ ਮਹੱਤਵਪੂਰਨ ਅਵਸਰ ਹੈ ਜਿੱਥੇ ਸਾਰੇ ਵਿਦਿਆਰਥੀਆਂ ਨੂੰ ਨੇਤਰਤਵ ਦਾ ਪਦ ਸੰਭਾਲਣ ਅਤੇ ਸਕੂਲ ਦੁਆਰਾ ਸੌਂਪੀਆਂ ਗਈਆਂ ਜ਼ਿਮੇਵਾਰੀਆ ਨੂੰ ਨਿਭਾਉਣ ਲਈ ਤਿਆਰ ਕੀਤਾ ਜਾਂਦਾ ਹੈ। ਸਕੂਲ ਦੁਆਰਾ ਚੁਣੇ ਗਏ ਨੇਤਾਵਾਂ ਨੂੰ ਸਵੀਕਾਰ ਕਰਕੇ ਉਹਨਾਂ ਤੇ ਭਰੋਸਾ ਜਤਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਜੀ ਨੇ ਉਪਸਥਿਤ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਇੱਕਜੁੱਟ ਹੋ ਕੇ ਸ਼ਖਤ ਮਿਹਨਤ ਕਰਨ ਲਈ ਕਿਹਾ।

Facebook Comments

Trending

Copyright © 2020 Ludhiana Live Media - All Rights Reserved.