Connect with us

ਪੰਜਾਬੀ

ਸਬ ਡਵੀਜ਼ਨ ਸਮਰਾਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

Published

on

International Yoga Day celebrated at Sub Division Samrala

ਸਮਰਾਲਾ/ਲੁਧਿਆਣਾ:  ਸਬ ਡਵੀਜ਼ਨ ਸਮਰਾਲਾ ਵਿਖੇ ਕੋਰਟ ਕੰਪਲੈਕਸ ਵਿੱਚ ‘ਅੰਤਰਰਾਸ਼ਟਰੀ ਯੋਗ ਦਿਵਸ’ ਮੌਕੇ ਮਾਣਯੋਗ ਜੱਜ ਸ੍ਰੀ ਸਿੰਕੂ ਕੁਮਾਰ ਅਤੇ ਮੈਡਮ ਜਸਵੀਰ ਕੌਰ ਪੀ.ਐਲ.ਵੀ. ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ।

ਸਮਾਗਮ ਮੌਕੇ ਸਮੂਹ ਸਟਾਫ ਅਤੇ ਹੋਰ ਵਿਅਕਤੀਆਂ ਵੱਲੋ ਸਫੇਦ ਟੀ-ਸ਼ਰਟਾਂ ਪਾ ਕੇ ਸ਼ਮੂਲੀਅਤ ਕੀਤੀ ਗਈ। ਯੋਗਾ ਮਾਹਰ ਟ੍ਰੇਨਰ ਡਾ. ਅਜੈ ਕੁਮਾਰ ਵੱਲੋਂ ਯੋਗ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਯੋਗ ਨਾਲ ਨਾ ਕੇਵਲ ਸਰੀਰਕ ਤੰਦਰੁਸਤੀ ਰਹਿੰਦੀ ਹੈ ਬਲਕਿ ਇਸ ਨਾਲ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਦੂਰ ਰਿਹਾ ਜਾ ਸਕਦਾ ਹੈ।

Facebook Comments

Trending