Connect with us

ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ

Published

on

International Yoga Day celebrated at Ramgarhia Girls College

ਲੁਧਿਆਣਾ :  ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ  ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਕਾਲਜ ਦੇ ਐੱਨ. ਐੱਸ. ਐੱਸ ਅਤੇ ਐੱਨ. ਸੀ.ਸੀ .ਯੁਨਿਟ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੇ ਵੱਖ ਵੱਖ ਯੋਗ ਆਸਨ ਕਰਕੇ ਬਹੁਤ ਹੀ ਉਤਸ਼ਾਹ ਨਾਲ ਯੋਗਾ ਦਿਵਸ ਮਨਾਇਆ। “ਯੋਗ ਰੱਖੇ ਨਿਰੋਗ” ਦੇ ਨਾਅਰੇ ਨੂੰ ਬੁਲੰਦ ਕਰਦੇ ਹੋਏ ਵਿਦਿਆਰਥਣਾਂ ਨੇ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਯੋਗਾ ਕਰਨ ਨਾਲ ਅਪਣੇ ਆਪ ਨੂੰ ਤਨਾਅ ਮੁਕਤ ਤੇ ਤਰੋਤਾਜ਼ਾ ਮਹਿਸੂਸ ਕੀਤਾ।

ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਰਾਜੇਸ਼ਵਰਪਾਲ ਕੌਰ ਨੇ ਵਿਦਿਆਰਥਣਾਂ ਨੂੰ ਯੋਗ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿੰਦਗੀ ਵਿੱਚ ਤੰਦਰੁਸਤੀ ਸਭ ਤੋਂ ਵੱਧ ਜਰੂਰੀ ਹੈ,ਯੋਗ ਸਾਧਨਾ ਨਾਲ ਤਨ ਮਨ ਨੂੰ ਨਿਰੋਗ ਰੱਖਿਆ ਜਾ ਸਕਦਾ ਹੈ,ਸਾਨੂੰ ਸਾਰਿਆਂ ਨੂੰ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਅਪਣੇ ਲਈ ਸਮਾਂ ਕੱਢ ਕੇ ਯੋਗਾ ਕਰਨਾ ਚਾਹੀਦਾ ਹੈ।

ਰਾਮਗੜ੍ਹੀਆ ਐਜੂਕੇਸ਼ਨਲ ਕੌਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਵਿਦਿਆਰਥਣਾਂ ਵਿੱਚ ਯੋਗ ਪ੍ਰਤੀ ਉਤਸ਼ਾਹ ਦੇਖ ਕੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਤੰਦਰੁਸਤ ਤਨ ਤੇ ਮਨ ਵਾਲੀ ਨੌਜਵਾਨ ਪੀੜ੍ਹੀ ਹੀ ਚੰਗੇ ਸਮਾਜ ਦੀ ਅਗਵਾਈ ਕਰ ਸਕਦੀ ਹੈ, ਨਰੋਏ ਸਮਾਜ ਦੀ ਸਿਰਜਨਾ ਲਈ ਔਰਤਾਂ ਦਾ ਸਰੀਰਕ ਪੱਖੋਂ ਨਿਰੋਗ ਹੋਣਾ ਹੋਰ ਵੀ ਲਾਜ਼ਮੀ ਹੈ। ਕਾਲਜ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਅਤੇ ਐੱਨ. ਸੀ.ਸੀ ਦੇ ਕੈਡਿਟਾਂ ਨੇ ਇਸ ਮੌਕੇ ਯੋਗਾ ਕਰਕੇ ਨਿਰੋਗ ਰਹਿਣ ਲਈ ਸਹੁੰ ਚੁੱਕੀ

Facebook Comments

Trending