ਪੰਜਾਬੀ

ਸਿਵਲ ਹਸਪਤਾਲ ‘ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

Published

on

ਲੁਧਿਆਣਾ :  ਸਿਵਲ ਸਰਜਨ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਚ 75ਵੇਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਅੱਠਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਅਮਰਜੀਤ ਕੌਰ ਦੀ ਮੌਜੂਦਗੀ ਹੇਠ ਹਸਪਤਾਲ ਦੇ ਸਟਾਫ ਅਤੇ ਮਰੀਜ਼ਾਂ ਨੂੰ ਯੋਗ ਆਸਨ ਕਰਵਾਏ ਗਏ। ਇਸ ਮੌਕੇ ਯੋਗ ਕਰਵਾਉਣ ਆਏ ਡਾ ਸੁਨੀਲ ਸੈਣੀ ਅਤੇ ਅਸੋਕ ਗੋਇਲ ਨੇ ਮਰੀਜਾਂ ਅਤੇ ਸਟਾਫ ਨੂੰ ਯੋਗ ਆਸਨ ਕਰਵਾਏ

ਇਸ ਮੌਕੇ ਉਨਾਂ ਦੱਸਿਆ ਯੋਗ ਕੇਵਲ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਹੀ ਨਹੀ ਸਗੋ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਕਤਾ ਅਤੇ ਅਨੰਦ ਲਈ ਵੀ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਯੋਗ ਕਰਨ ਨਾਲ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਅਤੇ ਯੋਗ ਕਰਨ ਨਾਲ ਇਨਸਾਨ ਕਾਫੀ ਬਿਮਾਰੀਆਂ ਤੋ ਨਿਯਾਤ ਪਾ ਸਕਦਾ ਹੈ। ਯੋਗ ਨੂੰ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ। ਯੋਗ ਦੁਨੀਆਂ ਦੇ ਅਨੇਕਾਂ ਮੁਲਕਾਂ ਵਿਚ ਤੰਦਰੁਸਤੀ ਲਈ ਅਪਣਾਇਆ ਜਾਂਦਾ ਹੈ।

ਯੋਗ ਭਾਰਤ ਵਿਚ ਹਾਜ਼ਰਾਂ ਸਾਲ ਪਹਿਲਾ ਰਿਸ਼ੀਆਂ ਮੂਨੀਆਂ ਦੁਆਰਾ ਲਿਆਦਾ ਗਿਆ ਹੈ। ਯੋਗ ਕਰਨ ਨਾਲ ਤਣਾਅ, ਚਿੰਤਾ ਵਰਗੀਆਂ ਪ੍ਰੇਸ਼ਾਨੀਆਂ ਘੱਟ ਹੋ ਜਾਂਦੀਆਂ ਹਨ।
ਮਾਹਰਾਂ ਦਾ ਮੰਨਣਾ ਕਿ ਯੋਗ ਨਾਲ ਆਲਮੀ ਮਹਾਮਾਰੀ ਕੋਵਿਡ-19 ਦੀ ਇਨਫੈਕਸ਼ਨ ਕਾਰਨ ਵੱਖ ਵੱਖ ਦੇਸ਼ਾਂ ਤੇ ਸੰਸਕ੍ਰਿਤੀਆਂ ਦੇ ਕਰੋੜਾਂ ਲੋਕਾਂ ਨੇ ਯੋਗ ਕਰਕੇ ਸਿਹਤ ਲਾਭ ਲਿਆ।ਜਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਦਰਾਂ ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

Facebook Comments

Trending

Copyright © 2020 Ludhiana Live Media - All Rights Reserved.