Connect with us

ਪੰਜਾਬੀ

ਖਾਲਸਾ ਇੰਸਟੀਚਿਊਟ ‘ਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

Published

on

International Women's Day celebrated at Khalsa Institute

ਲੁਧਿਆਣਾ : ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ ਸ਼ਵੇਤਾ ਬੱਤਾ, ਮੁਖੀ ਡਾਈਟਿਕਸ ਵਿਭਾਗ, ਡੀ ਐਮ ਸੀ . ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਸ਼੍ਰੀਮਤੀ ਬੱਤਾ ਨੇ ਹਵਾਲਾ ਦਿੱਤਾ ਕਿ “ਨਾ ਸਿਰਫ ਮਹਿਲਾ ਦਿਵਸ ਬਲਕਿ ਹਰ ਦਿਨ ਹਰ ਮਿੰਟ ਔਰਤਾਂ ਨੂੰ ਸਮਰਪਿਤ ਹੁੰਦਾ ਹੈ”। ਉਨ੍ਹਾਂ ਨੇ ਇਹ ਵੀ ਕਿਹਾ ਕਿ “ਜੇ ਤੁਸੀਂ ਕਿਸੇ ਮਰਦ ਨੂੰ ਸਿੱਖਿਅਤ ਕਰਦੇ ਹੋ, ਤਾਂ ਤੁਸੀਂ ਇੱਕ ਵਿਅਕਤੀ ਨੂੰ ਸਿੱਖਿਅਤ ਕਰਦੇ ਹੋ ਪਰ ਜੇ ਤੁਸੀਂ ਕਿਸੇ ਔਰਤ ਨੂੰ ਸਿੱਖਿਅਤ ਕਰਦੇ ਹੋ ਤਾਂ ਤੁਸੀਂ ਇੱਕ ਪਰਿਵਾਰ (ਰਾਸ਼ਟਰ) ਨੂੰ ਸਿੱਖਿਅਤ ਕਰਦੇ ਹੋ”।

ਇਸ ਮੌਕੇ ਐੱਸਬੀਐੱਸ ਲੁਧਿਆਣਾ ਦੀ ਚੇਅਰਪਰਸਨ ਡਾ ਗਜ਼ਾਲਾ ਕਾਦਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਹਵਾਲਾ ਦਿੱਤਾ ਕਿ “ਇੱਕ ਔਰਤ Transform and Nurture” ਹੁੰਦੀ ਹੈ। ਉਸ ਦੇ ਅੰਦਰ ਸਿਰਜਣਾ ਦੀ ਸ਼ਕਤੀ ਹੈ। ਇਸ ਮੌਕੇ ਐੱਸਬੀਐੱਸ ਲੁਧਿਆਣਾ ਦੇ ਐੱਮ ਡੀ ਡਾ ਜ਼ਫਰ ਜ਼ਹੀਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਕੇ ਐਮ ਟੀ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ। ਸਮਾਗਮ ਦੇ ਅੰਤ ਵਿਚ ਡਾ ਹਪ੍ਰੀਤ ਕੌਰ, ਡਾਇਰੈਕਟਰ ਕੇਆਈਐਮਟੀ ਨੇ ਆਏ ਹੋਏ ਮਹਿਮਾਨਾਂ ਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ।

Facebook Comments

Trending