ਖੇਡਾਂ

ਗੁਰੂ ਹਰਿਗੋਬਿੰਦ ਖਾਲਸਾ ਕਾਲਜ ‘ਚ ਕਰਵਾਏ ਅੰਤਰ ਸਕੂਲ ਖੇਡ ਮੁਕਾਬਲੇ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸਧਾਰ ਵਲੋਂ ਸਕੂਲੀ ਵਿਿਦਆਰਥੀਆਂ ਦੇ ਅੰਤਰ ਸਕੂਲ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਇਲਾਕੇ ਦੇ 16 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।

ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਖੇਡਾਂ ਜਿੱਥੇ ਵਿਅਕਤੀ ਨੂੰ ਨਿਰੋਗ ਰੱਖਦੀਆਂ ਹਨ ਉੱਥੇ ਉਸਦੀ ਸੋਚ ਨੂੰ ਮਾੜੇ ਪਾਸੇ ਜਾਣ ਤੋਂ ਵੀ ਰੋਕਦੀਆਂ ਹਨ। ਵਿਹਲਾ ਮਨ ਸ਼ੈਤਾਨ ਦੀ ਟਕਸਾਲ ਹੁੰਦਾ ਹੈ। ਖਿਡਾਰੀ ਕਿਉਂਕਿ ਕਦੇ ਵੀ ਵਿਹਲਾ ਨਹੀਂ ਹੁੰਦਾ। ਇਸ ਲਈ ਉਸਦਾ ਮਨ ਵਿਚ ਕਦੇ ਵੀ ਗਲਤ ਖਿਆਲ ਨਹੀਂ ਆਉਂਦੇ।

ਦੋ ਦਿਨ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਦੇ ਆਰਚਰੀ ਰਿਕਰਵ ਰਾਉਂਡ (ਲੜਕ)ੇ ਵਿਚ ਸੈਕਰਡ ਹਾਰਟ ਸਕੂਲ, ਜਗਰਾਓਂ ਦੇ ਖਿਡਾਰੀ ਤੁਸ਼ਾਰਵੀਰ ਸਿੰਘ ਨੇ ਪਹਿਲਾ ਅਤੇ ਜਪਨੂਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।ਆਰਚਰੀ ਰਿਕਰਵ ਰਾਉਂਡ (ਲੜਕੀਆਂ) ਵਿਚ ਤਰੁਨਪ੍ਰੀਤ ਕੌਰ, ਜਤਿੰਦਰਾ ਗਰੀਨ ਫੀਲਡ ਸਕੂਲ, ਸੁਧਾਰ ਨੇ ਪਹਿਲਾ ਅਤੇ ਤੁਸ਼ਮੀਨ ਕੌਰ, ਸੈਕਰਡ ਹਾਰਟ ਸਕੂਲ, ਜਗਰਾਓਂ ਨੇ ਦੂਜਾ ਸਥਾਨ ਹਾਸਲ ਕੀਤਾ।

ਆਰਚਰੀ ਇੰਡੀਅਨ ਰਾਉਂਡ (ਲੜਕੇ) ਵਿਚ ਸੰਦੀਪ ਸਿੰਘ, ਸਰਕਾਰੀ ਸੀਨੀ. ਸੈਕੰ. ਸਕੂਲ ਹਲਵਾਰਾ ਨੇ ਪਹਿਲਾ ਅਤੇ ਗੁਰਮੰਤ ਸਿੰਘ, ਸੈਕਰਡ ਹਾਰਟ ਸਕੂਲ, ਜਗਰਾਓਂ ਨੇ ਦੂਜਾ ਸਥਾਨ ਹਾਸਲ ਕੀਤਾ। ਆਰਚਰੀ ਇੰਡੀਅਨ ਰਾਉਂਡ (ਲੜਕੀਆਂ) ਵਿਚ ਰਮਨਜੋਤ ਕੌਰ, ਸਰਕਾਰੀ ਸੀਨੀ. ਸੈਕੰ. ਸਕੂਲ, ਹਲਵਾਰਾ ਨੇ ਪਹਿਲਾ ਅਤੇ ਤੁਸ਼ਮੀਨ ਕੌਰ, ਸੈਕਰਡ ਹਾਰਟ ਸਕੂਲ, ਜਗਰਾਓਂ ਨੇ ਦੂਜਾ ਸਥਾਨ ਹਾਸਲ ਕੀਤਾ।

ਬਾਸਕਟਬਾਲ (ਲੜਕੇ) ਵਿਚ ਬਾਬਾ ਈਸ਼ਰ ਸਿੰਘ ਸਕੂਲ, ਲੁਧਿਆਣਾ ਨੇ ਪਹਿਲਾ ਅਤੇ ਕੇਂਦਰੀ ਵਿਿਦਆਲਾ-2, ਹਲਵਾਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਬਾਸਕਟਬਾਲ ਮੁਕਾਬਲੇ ਵਿਚ ਵੀ ਬਾਬਾ ਈਸ਼ਰ ਸਿੰਘ ਸਕੂਲ, ਲੁਧਿਆਣਾ ਨੇ ਪਹਿਲਾ ਜਦਕਿ ਬਰੌਡਵੇਅ ਪਬਲਿਕ ਸਕੂਲ, ਮਨਾਲ (ਬਰਨਾਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਚੈੱਸ ਮੁਕਾਬਲੇ ਵਿਚ ਹਾਰਵੈਸਟ ਇੰਟਰ-ਨੈਸ਼ਨਲ ਸਕੂਲ, ਜੱਸੋਵਾਲ (ਲੁਧਿਆਣਾ) ਦੇ ਖਿਡਾਰੀਆਂ ਹਿਤੇਨ ਗੁਪਤਾ ਨੇ ਪਹਿਲਾ ਅਤੇ ਅਰਪਨ ਗੁਪਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਹਾਕੀ (ਲੜਕੇ) ਮੁਕਾਬਲੇ ਵਿਚ ਜਰਖੜ ਅਕੈਡਮੀ, ਜਰਖੜ (ਲੁਧਿਆਣਾ) ਨੇ ਪਹਿਲਾ ਅਤੇ ਗੌਰਮਿੰਟ ਸੀਨੀ. ਸੈਕੰ. ਸਕੂਲ, ਬੋਪਾਰਾਏ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ (ਲੜਕੇ) ਮੁਕਾਬਲੇ ਵਿਚ ਸੇਂਟ ਮਹਾਂਪ੍ਰਗਿਆ ਸਕੂਲ, ਜਗਰਾਓਂ ਨੇ ਪਹਿਲਾ ਅਤੇ ਗੌਰਮਿੰਟ ਸੀਨੀ. ਸੈਕੰ. ਸਕੂਲ, ਪੱਖੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਸਮੇਤ ਖੇਡ ਵਿਭਾਗ ਮੁਖੀ ਪ੍ਰੋ. ਤੇਜਿੰਦਰ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਸੁਨੀਤਾ ਦੇਵੀ, ਡਾ. ਅਰੁਨ ਕੁਮਾਰ, ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਵਿਨੋਦ ਕੁਮਾਰ ਆਦਿ ਹਾਜਰ ਸਨ।

Facebook Comments

Trending

Copyright © 2020 Ludhiana Live Media - All Rights Reserved.