ਪੰਜਾਬੀ

BCM ਆਰੀਆ ਸਕੂਲ ਵਿਖੇ ਕਰਵਾਇਆ ਇੰਟਰ ਹਾਊਸ ਕੁਇਜ਼ ਮੁਕਾਬਲਾ

Published

on

ਲੁਧਿਆਣਾ : BCM ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਵਿਖੇ ਇੰਟਰ ਹਾਊਸ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਸਕੂਲ ਦੀ ਕਵਿਜ਼ ਟੀਮ ਵਲੋਂ ਪ੍ਰਾਇਮਰੀ ਵਿੰਗ ਦੇ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਹਿਤਕ ਗਿਆਨ ਤੋਂ ਇਲਾਵਾ ਵਿਆਪਕ ਗਿਆਨ ਪ੍ਰਾਪਤ ਕਰਨ ਲਈ ਸਕੂਲ ਹਾਲ ਵਿਚ ਇਹ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਪਿ੍ਰੰਸੀਪਲ ਸ੍ਰੀਮਤੀ ਸੁਚਿੱਤਰਾ ਮਹਿਤਾ ਦੀ ਹਾਜ਼ਰੀ ਨੇ ਬੱਚਿਆਂ ਨੂੰ ਇਸ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਕੁਇਜ਼ ਵਿੱਚ ਦਸ ਰਾਊਂਡ ਗੇਮਾਂ, ਮੈਥਬੋਲਾ, ਵਿਸ਼ਵ ਪ੍ਰਸਿੱਧ ਹਸਤੀਆਂ ਅਤੇ ਸਮਾਰਕ, ਟੈਗ ਲਾਈਨਾਂ, ਵਿਗਿਆਨ ਦੀ ਦੁਨੀਆ, ਰੋਜ਼ਾਨਾ ਜੀਵਨ ਵਿੱਚ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ, ਸਾਈਬਰ ਦੁਨੀਆ, ਚਲੰਤ ਮਾਮਲੇ, ਸ਼ਬਦਾਵਲੀ ਦੇ ਨਾਲ ਮਸਤੀ ਅਤੇ ਸਮੇਂ ਦੀਆਂ ਪਹੇਲੀਆਂ ਸ਼ਾਮਲ ਸਨ। ਟੀਮਾਂ ਦੇ ਸਾਹਮਣੇ ਪੁੱਛੇ ਗਏ ਸਵਾਲ ਦਿਲਚਸਪ, ਰੋਮਾਂਚਕ ਸਨ।

ਜੇਤੂ ਟੀਮਾਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਅਨੁਜਾ ਕੌਸ਼ਲ ਨੇ ਭਾਗੀਦਾਰਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਬੌਧਿਕ ਅਤੇ ਗਿਆਨ ਦੇ ਖੇਤਰ ਵਿੱਚ ਸੁਧਾਰ ਲਿਆਉਣ ਅਤੇ ਇੱਕ ਸਹਿਯੋਗੀ ਭਾਵਨਾ ਪੈਦਾ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਦੀ ਕਲਪਨਾ ਕਰਦਾ ਹੈ।

Facebook Comments

Trending

Copyright © 2020 Ludhiana Live Media - All Rights Reserved.