ਪੰਜਾਬੀ

ਵਿਦਿਆਰਥੀਆਂ ‘ਚ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਅੰਤਰ-ਵਿਭਾਗੀ ਸਕਿੱਟ ਮੁਕਾਬਲੇ

Published

on

ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਲੀਗਲ ਲਿਟਰੇਸੀ ਕਲੱਬ ਨੇ ਕਾਨੂੰਨ ਰਾਹੀਂ ਸਿਵਲ ਡਿਸਪਿਊਟਸ ਵਿੱਚ ਕਾਨੂੰਨੀ ਅਧਿਕਾਰਾਂ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਅੰਤਰ-ਵਿਭਾਗੀ ਸਕਿੱਟ ਮੁਕਾਬਲੇ ਦਾ ਆਯੋਜਨ ਕੀਤਾ।

ਸ੍ਰੀ ਪੀਐਸ ਕਾਲੇਕਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ਦੇ ਜੱਜ ਐਡਵੋਕੇਟ ਅਮਿਤ ਸ਼ਰਮਾ ਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ ਸਬੀਨਾ ਭੱਲਾ ਸਨ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ “ਵਰਕ ਪਲੇਸ ‘ਤੇ ਜਿਨਸੀ ਪਰੇਸ਼ਾਨੀ” ਦੇ ਵਿਸ਼ਿਆਂ ‘ਤੇ ਪਾਵਰ ਪੈਕਡ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

“ਵਿਆਹੁਤਾ ਵਿਵਾਦਾਂ ਵਿੱਚ ਵਿਚੋਲਗਿਰੀ ਕੇਂਦਰ ਦੀ ਭੂਮਿਕਾ”, “ਜੱਦੀ ਜਾਇਦਾਦ ਵਿੱਚ ਔਰਤਾਂ ਦਾ ਅਧਿਕਾਰ”, “ਘਰੇਲੂ ਹਿੰਸਾ” ਅਤੇ “ਸਾਈਬਰ ਕ੍ਰਾਈਮ” ਮੁਕਾਬਲੇ ਤੋਂ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਹੋਇਆ ਜਿਸ ਵਿੱਚ ਸ਼੍ਰੀ ਪੀਐਸ ਕਾਲੇਕਾ ਨੇ ਘਰੇਲੂ ਹਿੰਸਾ, ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਅਤੇ ਵਿਆਹੁਤਾ ਵਿਵਾਦਾਂ ਨਾਲ ਸਬੰਧਤ ਕਾਨੂੰਨੀ ਮੁੱਦਿਆਂ ਬਾਰੇ ਵਿਦਿਆਰਥੀਆਂ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ।

ਅੰਗਰੇਜ਼ੀ ਵਿਭਾਗ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ ਜਦਕਿ ਕੰਪਿਊਟਰ ਸਾਇੰਸ ਵਿਭਾਗ ਦੀ ਟੀਮ ਨੇ ਦੂਜਾ ਅਤੇ ਕਾਮਰਸ ਵਿਭਾਗ ਦੀ ਟੀਮ ਨੇ ਤੀਜਾ ਇਨਾਮ ਹਾਸਲ ਕੀਤਾ। ਆਸ਼ੀਸ਼ ਕੌਰ ਨੂੰ ਬੈਸਟ ਪਰਫਾਰਮਰ ਦਾ ਐਵਾਰਡ ਮਿਲਿਆ। ਦੂਜਾ ਵਿਅਕਤੀਗਤ ਇਨਾਮ ਸਿਮਰਲੀਨ ਅਤੇ ਨਿਤਿਆ ਨੇ ਸਾਂਝਾ ਕੀਤਾ ਜਦੋਂਕਿ ਤੀਜਾ ਵਿਅਕਤੀਗਤ ਇਨਾਮ ਵੰਸ਼ਿਤਾ ਅਤੇ ਲਿਵੰਸ਼ੀ ਨੇ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ.ਮੁਕਤੀ ਗਿੱਲ ਨੇ ਲੀਗਲ ਲਿਟਰੇਸੀ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.