Connect with us

ਪੰਜਾਬੀ

ਗੁਲਜ਼ਾਰ ਗਰੁੱਪ ਵਲੋਂ ਕਰਵਾਈ ਅੰਤਰ ਵਿਭਾਗੀ ਫੁੱਟਬਾਲ ਲੀਗ

Published

on

Inter departmental football league organized by Gulzar Group

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਲੋਂ ਕੈਂਪਸ ਵਿਚ ਅੰਤਰ ਵਿਭਾਗੀ ਫੁੱਟਬਾਲ ਲੀਗ ਕਰਵਾਈ ਗਈ। ਇਹ ਮੈਚ ਦੋ ਪੜਾਵਾਂ ਸੈਮੀ-ਫਾਈਨਲ ਅਤੇ ਫਾਈਨਲ ਵਿੱਚ ਕਰਵਾਏ ਗਏ ਸਨ। ਕੁੜੀਆਂ ਦੇ ਵਰਗ ਦਾ ਫਾਈਨਲ ਮੈਚ ਬੀਬੀਏ ਤੇ ਪੈਰਾਮੈਡੀਕਲ ਵਿਭਾਗ ਵਿਚਕਾਰ ਖੇਡਿਆ ਗਿਆ। ਜਿੱਥੇ ਬੀਬੀਏ ਵਿਭਾਗ ਨੇ 2-1 ਦੇ ਸਕੋਰ ਨਾਲ ਟਰਾਫੀ ਜਿੱਤੀ। ਜਦੋਂ ਕਿ ਪਹਿਲਾ ਰਨਰ-ਅਪ ਪੈਰਾਮੈਡੀਕਲ ਵਿਭਾਗ ਅਤੇ ਦੂਜਾ ਰਨਰ-ਅਪ ਸੀਈ ਵਿਭਾਗ ਸੀ।

ਇਸ ਮੌਕੇ ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਗੁਰਕੀਰਤ ਸਿੰਘ ਨੇ ਖਿਡਾਰੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਖੇਡ ਭਾਵਨਾ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਖੇਡਾਂ ਪ੍ਰਤੀ ਆਪਣਾ ਉਤਸ਼ਾਹ ਦਿਖਾਉਣ ਦਾ ਮੌਕਾ ਹੁੰਦੇ ਹਨ । ਅੰਤ ਚ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

Facebook Comments

Trending