Connect with us

ਇੰਡੀਆ ਨਿਊਜ਼

Instagram ਜਲਦ ਹੀ Teenagers ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਉਣ ਲਈ ਕਰੇਗਾ ਨਵੇਂ ਟੂਲ ਪੇਸ਼

Published

on

Instagram soon introduce new tools to protect teenagers harmful content

ਤੁਹਾਨੂੰ ਦੱਸ ਦਿੰਦੇ ਹਾਂ ਕਿ ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ (Instagram) ਨੇ ਘੋਸ਼ਣਾ ਕੀਤੀ ਹੈ ਕਿ ਉਹ ਜਲਦ ਹੀ ਟੀਨਏਜਰਸ (Teenagers) ਨੂੰ ਨੁਕਸਾਨਦੇਹ ਕੰਟੇਂਟ (Harmful content) ਤੋਂ ਬਚਾਉਣ ਲਈ ਨਵੇਂ ਟੂਲ ਪੇਸ਼ ਕਰੇਗਾ। ਵਿਸਲਬਲੋਅਰ ਫ੍ਰਾਂਸਿਸ ਹੋਗੇਨ ਨੇ ਪਿਛਲੇ ਹਫ਼ਤੇ US ਕਾਂਗਰਸ ਨੂੰ ਦੱਸਿਆ ਸੀ ਕਿ ਇੰਸਟਾਗ੍ਰਾਮ ਟੀਨਏਜਰਸ ਦੀ ਮਾਨਸਿਕ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਫੇਸਬੁੱਕ ਦੇ ਗਲੋਬਲ ਮਾਮਲਿਆਂ ਦੇ ਉਪ ਪ੍ਰਧਾਨ ਨਿਕ ਕਲੇਗ ਨੇ ਇੱਕ ਸ਼ੋਅ ਵਿਚ ਕਿਹਾ ਕਿ ਫੋਟੋ ਸ਼ੇਅਰਿੰਗ ਪਲੇਟਫਾਰਮ ਇੱਕ “ਟੇਕ ਏ ਬ੍ਰੇਕ” (Take a Break) ਫੀਚਰ ਪੇਸ਼ ਕਰੇਗਾ ਅਤੇ ਟੀਨਏਜਰਸ ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਏਗਾ।

ਉੱਥੇ ਹੀ ਕਲੇਗ ਨੇ ਕਿਹਾ, “ਅਸੀਂ ਉਹ ਚੀਜ਼ ਪੇਸ਼ ਕਰਨ ਜਾ ਰਹੇ ਹਾਂ ਜਿਸ ਨਾਲ ਮੈਨੂੰ ਲਗਦਾ ਹੈ ਕਿ ਬਹੁਤ ਵੱਡਾ ਫ਼ਰਕ ਪਵੇਗਾ। ਜਿੱਥੇ ਸਾਡੇ ਸਿਸਟਮ ਵੇਖਣਗੇ ਕਿ ਟੀਨਏਜਰਸ ਇੱਕ ਹੀ ਸਮਗਰੀ ਨੂੰ ਬਾਰ ਬਾਰ ਦੇਖ ਰਹੇ ਹਨ, ਜੋ ਉਨ੍ਹਾਂ ਦੀ ਭਲਾਈ ਦੇ ਹਿੱਤ ਵਿਚ ਨਹੀਂ ਹੈ ਤਾਂ ਅਸੀਂ ਉਨ੍ਹਾਂ ਨੂੰ ਹੋਰ ਚੀਜ਼ਾਂ ਵੇਖਣ ਲਈ ਪ੍ਰੇਰਿਤ ਕਰਾਂਗੇ।” ਹਾਲਾਂਕਿ, ਇਹ ਅਜੇ ਪਤਾ ਨਹੀਂ ਹੈ ਕਿ ਇਹ ਟੂਲ (New Tools) ਕਦੋਂ ਪੇਸ਼ ਕੀਤਾ ਜਾਵੇਗਾ।

 

Facebook Comments

Trending