ਪੰਜਾਬੀ

ਈ.ਵੀ.ਐਮ ਤੇ ਵੀਵੀਪੈਟ ਦੀ ਤਿਆਰੀ ਸਬੰਧੀ ਕੰਮ ਦਾ ਕੀਤਾ ਨਿਰੀਖਣ

Published

on

ਲੁਧਿਆਣਾ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਾ. ਸੁਖਦੇਵ ਸਿੰਘ ਭਵਨ ਦਾ ਦੌਰਾ ਕੀਤਾ ਅਤੇ ਈ.ਵੀ.ਐਮ-ਵੀਵੀਪੈਟ ਦੀ ਤਿਆਰੀ ਸਬੰਧੀ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਐਸ.ਡੀ.ਐਮ ਲੁਧਿਆਣਾ (ਪੱਛਮੀ)-ਕਮ-ਰਿਟਰਨਿੰਗ ਅਫ਼ਸਰ ਹਲਕਾ ਦਾਖ਼ਾ ਸ੍ਰੀ ਜਗਦੀਪ ਸਹਿਗਲ ਵੀ ਹਾਜ਼ਰ ਸਨ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 175 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਸਾਹਨੇਵਾਲ ਵਿੱਚ 19, ਪਾਇਲ ਵਿੱਚ 18, ਲੁਧਿਆਣਾ (ਦੱਖਣੀ) ਵਿੱਚ 17, ਆਤਮ ਨਗਰ ਵਿੱਚ 15, ਲੁਧਿਆਣਾ (ਪੂਰਬੀ) ਅਤੇ ਸਮਰਾਲਾ ਵਿੱਚ 14-14 ਉਮੀਦਵਾਰ, ਹਲਕਾ ਗਿੱਲ ਤੋਂ 11, ਖੰਨਾ, ਲੁਧਿਆਣਾ (ਉੱਤਰੀ), ਦਾਖਾ, ਰਾਏਕੋਟ ਅਤੇ ਜਗਰਾਉਂ ਤੋਂ 10-10, ਲੁਧਿਆਣਾ (ਕੇਂਦਰੀ) ਤੋਂ 9 ਅਤੇ ਲੁਧਿਆਣਾ (ਪੱਛਮੀ) ਹਲਕੇ ਤੋਂ 8 ਉਮੀਦਵਾਰ ਚੋਣ ਲੜਨਗੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੋਲਿੰਗ ਵਾਲੇ ਦਿਨ (20 ਫਰਵਰੀ, 2022) ਲਈ 2979 ਪੋਲਿੰਗ ਬੂਥ ਬਣਾਏ ਗਏ ਹਨ ਅਤੇ 20 ਫੀਸਦੀ ਵਾਧੂ ਈ.ਵੀ.ਐਮਜ਼ ਅਤੇ 30 ਫੀਸਦੀ ਵਾਧੂ ਵੀਵੀਪੈਟ ਵੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ 11 ਹਲਕਿਆਂ ਦੇ ਸਾਰੇ ਪੋਲਿੰਗ ਬੂਥਾਂ ‘ਤੇ ਇਕ ਕੰਟਰੋਲ ਯੂਨਿਟ, ਇਕ ਬੈਲਟ ਯੂਨਿਟ ਅਤੇ ਹਰੇਕ ਈ.ਵੀ.ਐਮ. ਦਾ ਇਕ ਵੀਵੀਪੈਟ ਲਗਾਇਆ ਜਾਵੇਗਾ

ਜਦਕਿ ਤਿੰਨ ਹਲਕਿਆਂ ਸਾਹਨੇਵਾਲ, ਲੁਧਿਆਣਾ (ਦੱਖਣੀ) ਅਤੇ ਪਾਇਲ ਵਿਚ ਉਮੀਦਵਾਰਾਂ ਦੀ ਗਿਣਤੀ 15 ਤੋਂ ਵੱਧ ਹੈ ਇਸ ਲਈ ਇੱਥੇ ਹਰੇਕ ਪੋਲਿੰਗ ਬੂਥ ‘ਤੇ ਦੋ ਬੈਲਟ ਯੂਨਿਟ, ਇੱਕ ਕੰਟਰੋਲ ਯੂਨਿਟ ਅਤੇ ਇੱਕ ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਚੋਣਾਂ ਬਿਨਾਂ ਕਿਸੇ ਡਰ ਭੈਅ ਦੇ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ।

Facebook Comments

Trending

Copyright © 2020 Ludhiana Live Media - All Rights Reserved.