ਪੰਜਾਬੀ

ਵਿਧਾਨ ਸਭਾ ਸੈੈਂਟਰਲ ‘ਚ ਅਗਲੇ ਪੰਜ ਸਾਲ ਵਿਚ ਕਰਵਾਏ ਜਾਣ ਵਾਲੇ ਵਿਕਾਸ ਦੀ ਦਿੱਤੀ ਜਾਣਕਾਰੀ

Published

on

ਲੁਧਿਆਣਾ : ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਨ ਸਭਾ ਸੈਂਟਰਲ ਦੇ ਨਿਊ ਮਾਧੋਪੁਰੀ, ਹਰਚਰਨ ਨਗਰ ਵਿਖੇ ਹਰ ਘਰ ਵਿਚ ਭਾਜਪਾ ਦੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ।

ਉਥੇ ਹੀ ਹਰਗੋਬਿੰਦ ਨਗਰ, ਰਣਜੀਤ ਸਿੰਘ ਪਾਰਕ, ਸੂਫੀਆਂ ਚੌਂਕ ਸਥਿਤ ਸਰਜੀਵਨ ਹੋਜਰੀ, ਹਰਚਰਨ ਨਗਰ ਵਿਖੇ ਪਵਨ ਜੀ ਦੇ ਨਿਵਾਸ ‘ਤੇ ਹੋਈ ਮੀਟਿੰਗ ‘ਚ ਮੌਜੂਦ ਲੋਕਾਂ ਸੰਬੋਧਨ ਕਰਦਿਆਂ ਵਿਧਾਨ ਸਭਾ ਸੈੈਂਟਰਲ ਦੇ ਵਿਕਾਸ ਲਈ ਵਿਉਂਤਬੱਧ ਢੰਗ ਨਾਲ ਅਗਲੇ ਪੰਜ ਸਾਲ ਵਿਚ ਆਪਣੇ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਦੀ ਜਾਣਕਾਰੀ ਦਿੱਤੀ।

ਸ੍ਰੀ ਦੇਬੀ ਨੇ ਕਾਂਗਰਸੀ ਵਿਧਾਇਕ ਦੇ ਕਾਰਜਕਾਲ ਵਿਚ ਬਿਨ੍ਹਾਂ ਕਿਸੇ ਯੋਜਨਾ ਦੇ ਕਰਵਾਏ ਜਾ ਰਹੇ ਬੇਤਰਤੀਬ ਵਿਕਾਸ ਨਾਲ ਹੋ ਰਹੀ ਜਨਤਾ ਦੇ ਖੂਨ ਪਸੀਨੇ ਨਾਲ ਇੱਕਤਰਤਾ ਕੀਤੇ ਟੈਕਸਾਂ ਤੋਂ ਪ੍ਰਾਪਤ ਰਾਸ਼ੀ ਦੀ ਹੋ ਰਹੀ ਬਰਬਾਦੀ ਤੇ ਪ੍ਰਤੀਕਿ੍ਆ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬੰਨਣ ਤੇ ਵਿਉਂਤਬੱਧ ਢੰਗ ਨਾਲ ਵਿਕਾਸ ਹੋਵੇਗਾ।

ਕਾਂਗਰਸ ਸਰਕਾਰ ਦੇ ਸ਼ਾਸਨਕਾਲ ਵਿਚ ਵਿਧਾਨਸਭਾ ਸੈਂਟਰਲ ਵਿਚ ਖੁਲ੍ਹੇਆਮ ਹੋ ਰਹੀ ਨਸ਼ਾ ਤਸਕਰੀ ਦਾ ਨੈਟਵਰਕ ਤੋੜ ਕੇ ਬਰਬਾਦ ਹੁੰਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਸੰਵਾਰਨ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। ਔਰਤਾਂ ਲਈ ਸਵ-ਰੋਜਗਾਰ ਦੀਆਂ ਯੋਜਨਾਵਾਂ ਤਿਆਰ ਹੋਣਗੀਆਂ। ਬੀਮਾਰ ਸਿਵਲ ਹਸਪਤਾਲ ਦਾ ਇਲਾਜ ਕਰਕੇ ਸੁਧਾਰ ਕਰਕੇ ਚੰਗੇ ਇਲਾਜ ਦੀ ਵਿਵਸਥਾ ਹੋਵੇਗੀ।

Facebook Comments

Trending

Copyright © 2020 Ludhiana Live Media - All Rights Reserved.