ਪੰਜਾਬੀ

ਉਦਯੋਗਿਕ ਐਸੋਸੀਏਸ਼ਨਾਂ ਨੇ ਪੀਐਸਪੀਸੀਐਲ ਦੁਆਰਾ ਉਦਯੋਗਾਂ ‘ਤੇ ਛਾਪੇਮਾਰੀ ਦਾ ਕੀਤਾ ਸਖ਼ਤ ਵਿਰੋਧ

Published

on

ਲੁਧਿਆਣਾ : ਪੀਐਸਪੀਸੀਐਲ ਦੀਆਂ ਵੱਖ-ਵੱਖ ਟੀਮਾਂ ਪਾਵਰ ਇੰਟੈਂਸਿਵ ਯੂਨਿਟ (ਪੀ.ਆਈ.ਯੂ ) ਦੇ ਸਬੰਧ ਵਿੱਚ ਇੰਡਕਸ਼ਨ ਹੀਟ ਟਰੀਟਮੈਂਟ ਇੰਡਸਟਰੀ ਦੇ ਨਾਲ-ਨਾਲ ਇਲੈਕਟ੍ਰੋਪਲੇਟਿੰਗ ਉਦਯੋਗਿਕ ਯੂਨਿਟਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।

ਉਦਯੋਗਿਕ ਐਸੋਸੀਏਸ਼ਨਾਂ ਦੇ ਕਨਸੋਰਟੀਅਮ ਨੇ ਇਲੈਕਟ੍ਰੋਪਲੇਟਿੰਗ ਉਦਯੋਗਿਕ ਯੂਨਿਟਾਂ ‘ਤੇ ਪਾਵਰ ਇੰਟੈਂਸਿਵ ਯੂਨਿਟ ਲੋਡ ਨੂੰ ਨਿਯਮਤ ਕਰਨ ਦੀ ਆਖਰੀ ਮਿਤੀ ਘੱਟੋ-ਘੱਟ 31.03.2022 ਤੱਕ ਵਧਾਉਣ ਦੀ ਮੰਗ ਕੀਤੀ ਹੈ; ਛੋਟੇ ਇਲੈਕਟ੍ਰੋਪਲੇਟਿੰਗ ਉਦਯੋਗ ਲਈ ਛਾਪੇਮਾਰੀ ਕਰਨਾ ਅਤੇ ਪੀਆਈਯੂ ਲਗਾਉਣਾ ਪੂਰੀ ਤਰ੍ਹਾਂ ਨਾਲ ਬੇਇਨਸਾਫੀ ਹੈ।

ਉਦਯੋਗਿਕ ਐਸੋਸੀਏਸ਼ਨਾਂ ਦੇ ਕਨਸੋਰਟੀਅਮ ਜਿਸ ਵਿੱਚ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਮਨਜਿੰਦਰ ਸਿੰਘ ਸਚਦੇਵਾ ਪ੍ਰਧਾਨ ਬ੍ਰਾਡੋ, ਰਾਜੀਵ ਜੈਨ ਪ੍ਰਧਾਨ ਲਘੂ ਉਦਯੋਗ ਭਾਰਤੀ, ਚਰਨਜੀਤ ਸਿੰਘ ਵਿਸ਼ਵਕਰਮਾ ਪ੍ਰਧਾਨ ਫੈਡਰੇਸ਼ਨ ਆਫ ਐਮਐਸਐਮਈ ਮੈਨੂਫੈਕਚਰਰ, ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ; ਨੇ ਸਾਂਝੇ ਤੌਰ ਤੇ ਉਦਯੋਗਾਂ ‘ਤੇ ਕੀਤੇ ਜਾ ਰਹੇ ਛਾਪਿਆਂ ਦਾ ਤਿੱਖਾ ਵਿਰੋਧ ਕੀਤਾ।

ਉਨ੍ਹਾਂ ਪੀ.ਆਈ.ਯੂ ਲੋਡ ਨੂੰ ਨਿਯਮਤ ਕਰਨ ਦੀਆਂ ਆਖਰੀ ਮਿਤੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਪੰਜਾਬ ਦੇ ਉਦਯੋਗਾਂ ਨੂੰ ਪਹਿਲਾਂ ਹੀ ਗੁਆਂਢੀ ਰਾਜਾਂ ਦੇ ਮੁਕਾਬਲੇ ਸਭ ਤੋਂ ਮਹਿੰਗੀਆਂ ਦਰਾਂ ‘ਤੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਛਾਪਿਆਂ ਨਾਲ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਤੋਂ ਜੂਝ ਰਹੀ ਇੰਡਸਟਰੀ ਦੀਆਂ ਮੁਸ਼ਕਲਾਂ ਵਧਣਗੀਆਂ।

 

Facebook Comments

Trending

Copyright © 2020 Ludhiana Live Media - All Rights Reserved.