ਪੰਜਾਬੀ

ਇੰਡਸ ਵਰਲਡ ਸਕੂਲ ਨੇ ਮਨਾਇਆ ਸਾਲਾਨਾ ਦਿਵਸ: ਇੰਦੁਤਸਵ ਯੁਰੋਫੀਆ-2022

Published

on

ਲੁਧਿਆਣਾ :  ਇੰਡਸ ਵਰਲਡ ਸਕੂਲ ਵਲੋਂ ਆਪਣਾ ਸਾਲਾਨਾ ਦਿਵਸ ਬਹੁਤ ਉਤਸ਼ਾਹ ਅਤੇ ਚਮਕ ਨਾਲ ਇੱਕ ਸੱਭਿਆਚਾਰਕ ਸਮਾਗਮ ਵਜੋਂ ਮਨਾਇਆ ਜਿਸ ਵਿੱਚ ਸਾਰੇ ਸੱਭਿਆਚਾਰਾਂ ਦਾ ਮਿਸ਼ਰਣ ਦੇਖਣ ਨੂੰ ਮਿਲਿਆ। ਵਿਧਾਨ ਸਭਾ ਡਿਪਟੀ ਸਪੀਕਰ ਸ੍ਰੀ ਜੈਕ੍ਰਿਸ਼ਨ ਸਿੰਘ ਰੌੜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਸ. ਜੈਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਇੰਡਸ ਵਰਲਡ ਸਕੂਲ ਨਿਸ਼ਚਿਤ ਤੌਰ ‘ਤੇ ਵਿਲੱਖਣ ਹੈ ਕਿਉਂਕਿ ਇਸ ਦਾ ਧਿਆਨ ਸਿਰਫ਼ ਬੱਚਿਆਂ ‘ਤੇ ਹੀ ਕੇਂਦਰਿਤ ਹੈ। ਉਨ੍ਹਾਂ ਸਕੂਲ ਵਿੱਚ ਦਿੱਤੀ ਜਾ ਰਹੀ ਨੈਤਿਕ ਕਦਰਾਂ ਕੀਮਤਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ। ਡਿਪਟੀ ਸਪੀਕਰ ਨੇ ਕਿਹਾ ਕਿ ਇੰਡਸ ਵਰਲਡ ਸਕੂਲ ਇੱਕ ਅਜਿਹਾ ਸਕੂਲ ਹੈ ਜੋ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬੇਹੱਦ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਕਿਹਾ ਜਾਂਦਾ ਹੈ ਕਿ ਵਿੱਦਿਆ ਹੀ ਦੌਲਤ ਹੈ ਜੋ ਹਰ ਦੇਸ਼ ਦੇ ਭਵਿੱਖ ਦਾ ਫੈਸਲਾ ਕਰਦੀ ਹੈ, ਇਸੇ ਕਰਕੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਲੋਕ ਹੋਰ ਅਮੀਰ ਬਣ ਸਕਣ।

ਇਸ ਮੌਕੇ ਇੰਡਸ ਵਰਲਡ ਸਕੂਲ ਦੇ ਐਮ.ਡੀ. ਸ੍ਰੀ ਦਵਿੰਦਰ ਭਸੀਨ, ਇੰਡਸ ਵਰਲਡ ਸਕੂਲ ਦੇ ਚੇਅਰਮੈਨ ਸ੍ਰੀ ਬਲਰਾਜ ਵੀ ਹਾਜ਼ਰ ਸਨ। ਪ੍ਰਿੰਸੀਪਲ ਸ੍ਰੀਮਤੀ ਨੀਤੂ ਡਾਂਡੀ ਨੇ ਮੁੱਖ ਮਹਿਮਾਨ ਸ. ਜੈਕ੍ਰਿਸ਼ਨ ਸਿੰਘ ਰੋੜੀ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੂੰ ਸਨਮਾਨਿਤ ਕੀਤਾ। ਬਾਰ੍ਹਵੀਂ ਜਮਾਤ ਦੀ ਦਨਿਕਾ ਜੈਨ ਅਤੇ ਮਨਸਵੀ ਸਚਦੇਵਾ ਨੇ ਸ਼ੋਅ ਦਾ ਸੰਚਾਲਨ ਕੀਤਾ। ਸ੍ਰੀਮਤੀ ਨੀਤੂ ਡਾਂਡੀ, ਪ੍ਰਿੰਸੀਪਲ ਇੰਡਸ ਵਰਲਡ ਸਕੂਲ, ਲੁਧਿਆਣਾ ਨੇ ਅਕਾਦਮਿਕ ਸਾਲ 2022-23 ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ।

Facebook Comments

Trending

Copyright © 2020 Ludhiana Live Media - All Rights Reserved.