Connect with us

ਇੰਡੀਆ ਨਿਊਜ਼

ਹੁਣ ਚਲਦੀ ਟ੍ਰੇਨ ‘ਚ ਯਾਤਰੀਆਂ ਨੂੰ ਮਿਲ ਸਕੇਗਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਸਹੂਲਤ

Published

on

ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ ਜਿਸ ਕਾਰਨ ਟ੍ਰੇਨਾਂ ਦਾ ਸੰਚਾਲਨ ਵੀ ਬੰਦ ਕਰ ਦਿੱਤਾ ਗਿਆ ਸੀ। ਹੁਣ ਰੇਲਵੇ ਵੱਲੋਂ ਸੇਵਾਵਾਂ ਫਿਰ ਤੋਂ ਬਹਾਲ ਕੀਤੀਆਂ ਜਾ ਰਹੀਆਂ ਹਨ ਅਤੇ ਸਹੂਲਤਾਂ ਵੀ ਮੁੜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਕੋਰੋਨਾ ਲਾਗ ਕਾਰਨ ਟ੍ਰੇਨਾਂ ‘ਚ ਭੋਜਨ, ਕੰਬਲ, ਸਿਰਹਾਣੇ ਅਤੇ ਚੱਦਰਾਂ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ। ਹੁਣ ਰੇਲਵੇ ਮੰਤਰਾਲੇ ਨੇ ਯਾਤਰੀਆਂ ਦੀ ਸਹੂਲਤ ਲਈ ਚੌਣਵੇਂ ਸਟੇਸ਼ਨਾਂ ਤੇ ਈ-ਕੈਟਰਿੰਗ ਦੀ ਸਹੂਲਤ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਲਈ ਰੇਲਵੇ ਮੰਤਰਾਲੇ ਦੀ ਕੰਪਨੀ ਆਈ.ਆਰ.ਸੀ.ਟੀ.ਸੀ. ਨੂੰ ਰੇਲਵੇ ਬੋਰਡ ਵੱਲੋਂ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ ਅਜੇ ਟ੍ਰੇਨ ਦੀ ਪੈਂਟ੍ਰੀ ਕਾਰ ਵਿੱਚ ਭੋਜਨ ਨਹੀਂ ਬਣੇਗਾ। ਟ੍ਰੇਨ ’ਚ ਪਹਿਲਾਂ ਦੀ ਤਰ੍ਹਾਂ ਡੱਬਾ ਬੰਦ ਰੈਡੀ ਟੂ ਈਟ ਭੋਜਨ ਪਦਾਰਥ ਹੀ ਦਿੱਤੇ ਜਾਣਗੇ।

ਕੋਰੋਨਾ ਲਾਗ ਕਾਰਨ ਬੰਦ ਕਰ ਦਿੱਤੀਆਂ ਗਈਆਂ ਸਨ ਇਹ ਸਹੂਲਤਾਂ
ਰੇਲਵੇ ਨੇ ਤਾਲਾਬੰਦੀ ਦੇ ਬਾਅਦ ਟ੍ਰੇਨਾਂ ਦਾ ਪੜਾਅਵਾਰ ਤਰੀਕੇ ਨਾਲ ਸੰਚਾਲਨ ਸ਼ੁਰੂ ਕੀਤਾ ਸੀ, ਉਸ ਸਮੇਂ ਟ੍ਰੇਨਾਂ ‘ਚ ਲੱਗੀਆਂ ਪੈਂਟ੍ਰੀ ਟ੍ਰੇਨਾਂ ਭੋਜਨ ਬਣਾਉਣ ਦਾ ਆਦੇਸ਼ ਨਹੀਂ ਦਿੱਤਾ ਗਿਆ ਸੀ। ਸਿਰਫ਼ ਪਾਣੀ ਗਰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਟ੍ਰੇਨ ਦੇ ਡੱਬੇ ‘ਚ ਹੀ ਚਾਹ-ਕੌਫੀ ਜਾਂ ਰੈੱਡੀ ਟੂ ਈਟ ਭੋਜਨ ਸਮੱਗਰੀ ਤਿਆਰ ਕੀਤੀ ਜਾ ਸਕੇ।

ਹੁਣ ਮਿਲ ਸਕੇਗੀ ਇਹ ਸਹੂਲਤ
ਆਈਆਰਸੀਟੀਸੀ ਦੀ ਸਹੂਲਤ ਜ਼ਰੀਏ ਯਾਤਰੀ ਆਨਲਾਈਨ ਮਨਪਸੰਦ ਭੋਜਨ ਆਰਡਰ ਕਰ ਸਕਣਗੇ। ਹੁਣ ਤੱਕ ਡਿੱਬਾ ਬੰਦ ਦਾਲ-ਚਾਵਲ, ਉਪਮਾ, ਪੋਹਾ ਵਰਗੇ ਭੋਜਨ ਪਦਾਰਥ ਹੀ ਟ੍ਰੇਨ ਵਿੱਚ ਮਿਲ ਰਹੇ ਸਨ। ਇਹ ਭੋਜਨ ਪਦਾਰਥ ਸਾਰੇ ਯਾਤਰੀ ਪਸੰਦ ਨਹੀਂ ਕਰ ਰਹੇ ਸਨ। ਹੁਣ ਯਾਤਰੀ ਆਪਣੀ ਮਨਪਸੰਦ ਚੀਜ਼ ਦਾ ਆਰਡਰ ਕਰ ਸਕਣਗੇ।

ਇਸੇ ਮਹੀਨੇ ਸ਼ੁਰੂ ਹੋਵੇਗੀ ਇਹ ਸਹੂਲਤ
ਰੇਲਵੇ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਆਈਆਰਸੀਟੀਸੀ ਇਸ ਮਹੀਨੇ ਦੇ ਆਖ਼ਿਰ ਤੱਕ ਈ-ਕੈਟਰਿੰਗ ਸੇਵਾ ਸ਼ੁਰੂ ਕਰ ਦੇਵੇਗੀ। ਕੋਰੋਨਾ ਲਾਗ ਦਾ ਖ਼ਤਰਾ ਅਜੇ ਤੱਕ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਇਸ ਲਈ ਈ-ਕੈਟਰਿੰਗ ਸ਼ੁਰੂ ਕਰਨ ਲਈ ਰੇਲਵੇ ਬੋਰਡ ਵੱਲੋਂ ਸਖ਼ਤ ਦਿਸ਼ਾ-ਨਿਰਦੇਸ਼ ਮਿਲੇ ਹਨ। ਇਨ੍ਹਾਂ ’ਚ ਰੈਸਟੋਰੈਂਟ ਸਟਾਫ ਅਤੇ ਡਿਲਿਵਰੀ ਕਰਨ ਵਾਲੇ ਕਰਮਚਾਰੀਆਂ ਦੀ ਥਰਮਲ ਸਕੈਨਿੰਗ, ਨਿਯਮਤ ਅੰਤਰਾਲਾਂ ਤੇ ਰਸੋਈ ਦੀ ਸਫ਼ਾਈ, ਰੈਸਟੋਰੈਂਟ ਸਟਾਫ ਅਤੇ ਸਪੁਰਦਗੀ ਕਰਮੀ ਦੁਆਰਾ ਚਿਹਰੇ ਦੇ ਮਾਸਕ ਜਾਂ ਫੇਸ ਸ਼ੀਲਡ ਦੀ ਵਰਤੋਂ ਸ਼ਾਮਲ ਹੈ।

ਮੁਲਾਜ਼ਮਾਂ ਵੱਲੋਂ ਉਦੋਂ ਹੀ ਭੋਜਨ ਤਿਆਰ ਕਰਨ ਲਈ ਕਿਹਾ ਜਾਂਦਾ ਹੈ ਜਦੋਂ ਸਰੀਰ ਦਾ ਤਾਪਮਾਨ 99 ਡਿਗਰੀ F ਤੋਂ ਘੱਟ ਹੁੰਦਾ ਹੈ। ਡਿਲਿਵਰੀ ਅਮਲੇ ਲਈ ਦਿਸ਼ਾ-ਨਿਰਦੇਸ਼ ਵੀ ਚੰਗੀ ਤਰ੍ਹਾਂ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ‘ਚ ਹੱਥ ਧੋਣ ਤੋਂ ਬਾਅਦ ਹੀ ਆਰਡਰ ਲੈਣਾ, ਸਪੁਰਦ ਕਰਨ ਵਾਲੇ ਕਰਮਚਾਰੀਆਂ ਦੁਆਰਾ ‘ਅਰੋਗਿਆ ਸੇਤੂ’ ਐਪ ਦੀ ਲਾਜ਼ਮੀ ਵਰਤੋਂ, ਮਨੁੱਖੀ ਸੰਪਰਕ ਨੂੰ ਨਿਸ਼ਚਤ ਕਰਨ ਲਈ ਸੰਪਰਕ ਰਹਿਤ ਸਪੁਰਦਗੀ, ਬਚਾਅ ਵਾਲੇ ਚਿਹਰੇ ਦੇ ਮਾਸਕ ਜਾਂ ਫੇਸ ਸ਼ੀਲਡ ਦੀ ਲਗਾਤਾਰ ਵਰਤੋਂ ਅਤੇ ਸਪੁਰਦਗੀ ਤੋਂ ਬਾਅਦ ਸਪੁਰਦਗੀ ਬੈਗਾਂ ਦੀ ਸਵੱਛਤਾ ਸ਼ਾਮਲ ਹੈ।

Source: jagbani

Facebook Comments

Advertisement

Advertisement

ਤਾਜ਼ਾ

Man commits suicide after killing two children Man commits suicide after killing two children
ਅਪਰਾਧ4 mins ago

ਦੋ ਬੱਚਿਆਂ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ ‘ਚ ਅੱਜ ਇਕ ਵਿਅਕਤੀ ਵਲੋਂ ਦੋ...

Unbridled inflation should be stopped - Captain Walia Unbridled inflation should be stopped - Captain Walia
ਪੰਜਾਬ ਨਿਊਜ਼13 mins ago

ਬੇਲਗਾਮ ਮਹਿਗਾਈ ਨੁੰ ਨੱਥ ਪਾਈ ਜਾਵੇ – ਕੈਪਟਨ ਵਾਲੀਆ

ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਮੈਨੇਜਮੈਂਟ ਕਮੇਟੀ ਰਜਿ. ਪੰਜਾਬ ਦੇ ਪ੍ਰਧਾਨ ਮਲਕੀਤ ਸਿੰਘ ਵਾਲੀਆ ਅਤੇ ਮਨਦੀਪ ਸਿੰਘ ਧਾਲੀਵਾਲ ਜ਼ਿਲ੍ਹਾ...

Ludhiana ranks first in corona vaccination in Punjab Ludhiana ranks first in corona vaccination in Punjab
ਇੰਡੀਆ ਨਿਊਜ਼17 mins ago

ਪੰਜਾਬ ‘ਚ ਕੋਰੋਨਾ ਵੈਕਸੀਨ ਲਗਵਾਉਣ ‘ਚ ਪਹਿਲੇ ਨੰਬਰ ਤੇ ਆਇਆ ਲੁਧਿਆਣਾ

ਪੰਜਾਬ ‘ਚ ਕੋਰੋਨਾ ਨੇ ਹੁਣ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ ਸਭ ਤੋਂ ਵੱਧ ਲੁਧਿਆਣਾ ‘ਚ ਮਾਮਲੇ ਸਾਹਮਣੇ ਆ...

Punjabi girl from Malwa region makes history in New Zealand Punjabi girl from Malwa region makes history in New Zealand
ਇੰਡੀਆ ਨਿਊਜ਼28 mins ago

ਮਾਲਵੇ ਖੇਤਰ ਦੀ ਪੰਜਾਬਣ ਲੜਕੀ ਨੇ ਨਿਊਜ਼ੀਲੈਂਡ ‘ਚ ਸਿਰਜਿਆ ਇਤਿਹਾਸ

ਵੈਸੇ ਤਾਂ ਪੰਜਾਬੀ ਦੁਨੀਆਂ ਦੇ ਕੋਨੇ ਕੋਨੇ ‘ਚ ਵਸੈ ਹੋਏ ਹਨ ਤੇ ਪੰਜਾਬੀ ਨੇ ਬਾਹਰ ਵਾਲੇ ਮੁਲਕਾਂ ‘ਚ ਜਾਂ ਕਿ...

Motorcycle protest march in support of KMP highway blockade in Guruharsahai Motorcycle protest march in support of KMP highway blockade in Guruharsahai
ਇੰਡੀਆ ਨਿਊਜ਼39 mins ago

KMP ਹਾਈਵੇ ਜਾਮ ਕਰਨ ਦੀ ਹਮਾਇਤ ‘ਚ ਗੁਰੂਹਰਸਹਾਏ ‘ਚ ਕੱਢਿਆ ਗਿਆ ਮੋਟਰਸਾਈਕਲ ਰੋਸ ਮਾਰਚ

ਦਿੱਲੀ ‘ਚ ਕੇ. ਐਮ. ਪੀ. ਹਾਈਵੇ ਜਾਮ ਕਰਨ ਦੀ ਹਮਾਇਤ ਕਰਦੇ ਹੋਏ ਗੁਰੂਹਰਸਹਾਏ ਵਿਖੇ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ...

Tapasi Pannu broke the silence on the raid of the department Tapasi Pannu broke the silence on the raid of the department
ਇੰਡੀਆ ਨਿਊਜ਼49 mins ago

ਆਈ ਵਿਭਾਗ ਦੀ ਛਾਪੇਮਾਰੀ ‘ਤੇ ਤਾਪਸੀ ਪਨੂੰ ਨੇ ਤੋੜੀ ਚੁੱਪੀ

ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ (IT Dept Raid) ਨੇ ਹਾਲ ਹੀ ਵਿੱਚ ਤਾਪਸੀ ਪਨੂੰ (Taapsee Pannu), ਅਨੁਰਾਗ ਕਸ਼ਯਪ ਦੀ...

Farmers will block KMP Expressway for 5 hours today Farmers will block KMP Expressway for 5 hours today
ਇੰਡੀਆ ਨਿਊਜ਼1 hour ago

ਅੱਜ 5 ਘੰਟਿਆਂ ਲਈ KMP ਐਕਸਪ੍ਰੈਸ ਵੇਅ ਜਾਮ ਕਰਨਗੇ ਕਿਸਾਨ

ਜਿਥੇ ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਰਡਰਾਂ ਤੇ ਡਟੇ ਹੋਏ ਹਨ ਉੱਥੇ ਹੀ ਵਿਰੋਧ ਪ੍ਰਦਰਸ਼ਨ ਦੇ 100 ਦਿਨ ਪੂਰੇ...

Departments do not spend the amount - CAG Departments do not spend the amount - CAG
ਇੰਡੀਆ ਨਿਊਜ਼1 hour ago

ਤਹਿ ਰਾਸ਼ੀ ਖਰਚ ਨਹੀਂ ਕਰਦੇ ਵਿਭਾਗ – ਕੈਗ

ਆਏ ਦਿਨ ਬਜਟ ’ਚ ਰਾਸ਼ੀ ਨਾ ਮਿਲਣ ਦੀਆਂ ਸ਼ਿਕਾਇਤਾਂ ਕਰਨ ਵਾਲੇ ਵਿਭਾਗਾਂ ਨੂੰ ਮਹਾ ਲੇਖਾਕਾਰ ਨੇ ਸਦਨ ’ਚ ਰੱਖੀ ਆਪਣੀ...

The tractor driver who crushed the laborer was arrested on the spot The tractor driver who crushed the laborer was arrested on the spot
ਦੁਰਘਟਨਾਵਾਂ1 hour ago

ਮਜ਼ਦੂਰ ਨੁੰ ਕੁਚਲਣ ਵਾਲੇ ਟਰੈਕਟਰ ਚਾਲਕ ਨੂੰ ਮੌਕੇ ‘ਤੇ ਕੀਤਾ ਗ੍ਰਿਫ਼ਤਾਰ

ਕੰਮ ਤੋਂ ਘਰ ਪਰਤ ਰਹੇ ਸਾਈਕਲ ਸਵਾਰ ਵਿਅਕਤੀ ਨੂੰ ਤੇਜ਼ ਰਫਤਾਰ ਟਰੈਕਟਰ ਨੇ ਕੁਚਲ ਦਿੱਤਾ । ਇਸ ਹਾਦਸੇ ਦੇ ਦੌਰਾਨ...

Accused of kidnapping and raping a minor Accused of kidnapping and raping a minor
ਅਪਰਾਧ1 hour ago

ਨਾਬਾਲਗ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਦੋਸ਼

ਥਾਣਾ ਮੋਤੀ ਨਗਰ ਦੇ ਅਧੀਨ ਆਉਂਦੀ ਵਿਸ਼ਵਕਰਮਾ ਕਾਲੋਨੀ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉੱਥੋਂ ਦੇ ਇੱਕ ਵਿਹੜੇ ਵਿੱਚ...

Bikram Majithia expresses grief over death of senior journalist Major Singh Bikram Majithia expresses grief over death of senior journalist Major Singh
ਪੰਜਾਬ ਨਿਊਜ਼1 hour ago

ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ ‘ਤੇ ਬਿਕਰਮ ਮਜੀਠੀਆ ਨੇ ਪ੍ਰਗਟਾਇਆ ਦੁੱਖ

68 ਸਾਲਾਂ ਦੇ ਸ: ਮੇਜਰ ਸਿੰਘ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਉਹ ਇਲਾਜ ਲਈ...

Prime Minister Narendra Modi arrives in Ahmedabad Prime Minister Narendra Modi arrives in Ahmedabad
ਇੰਡੀਆ ਨਿਊਜ਼2 hours ago

ਅਹਿਮਦਾਬਾਦ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ ਪਹੁੰਚ ਚੁੱਕੇ ਹਨ। ਅਹਿਮਦਾਬਾਦ ਪਹੁੰਚਣ ‘ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ...

Trending