ਪੰਜਾਬੀ

ਭਾਰਤੀ ਕਿਸਾਨ ਯੂਨੀਅਨ ਵਲੋਂ ਪ੍ਰੀਪੇਡ ਬਿਜਲੀ ਦੇ ਮੀਟਰ ਲਗਾਉਣ ਦਾ ਹੋਵੇਗਾ ਵਿਰੋਧ

Published

on

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਸਿੰਘ ਸਭਾ ਨੇੜੇ ਸਰਾਭਾ ਨਗਰ ਪਾਰਕ ਵਿਖੇ ਜਗਦੇਵ ਸਿੰਘ ਕਾਨਿਆਵਾਲੀ ਮੁੱਖ ਸਕੱਤਰ ਜਥੇਬੰਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ‘ਚ ਪੰਜਾਬ ਦੇ ਅਹੁਦੇਦਾਰ ਤੇ ਜ਼ਿਲ੍ਹਾ ਪ੍ਰਧਾਨ ਨੇ ਹਿੱਸਾ ਲਿਆ ਤੇ ਮੀਟਿੰਗ ‘ਚ ਸਰਬਸੰਮਤੀ ਨਾਲ ਐਲਾਨ ਕੀਤਾ ਕਿ ਪਿੰਡਾਂ ‘ਚ ਬਿਜਲੀ ਦੇ ਮੀਟਰ ਕਿਸੇ ਵੀ ਹਾਲਤ ‘ਚ ਨਹੀਂ ਲੱਗਣ ਦਿੱਤੇ ਜਾਣਗੇ, ਜੇਕਰ ਪ੍ਰੀਪੇਡ ਬਿਜਲੀ ਦੇ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਦਾ ਜਥੇਬੰਦੀ ਵਲੋਂ ਹਰ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ।

ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਪ੍ਰੀਪੇਡ ਬਿਜਲੀ ਦੇ ਮੀਟਰਾਂ ਦੀ ਬਿਲਕੁਲ ਆਗਿਆ ਨਹੀਂ ਦੇਵੇਗੀ ਤੇ ਨਾ ਹੀ ਪਿੰਡਾਂ ‘ਚ ਪ੍ਰੀਪੇਡ ਬਿਜਲੀ ਦੇ ਮੀਟਰ ਲੱਗਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਵੱਖ-ਵੱਖ ਵਰਗਾਂ ਨੂੰ ਮਿਲਣੀ ਵਾਲੀ ਸਬਸਿਡੀ ਬਾਰੇ ਸਪਸ਼ੱਟ ਨੀਤੀ ਕੀਤੀ ਜਾਵੇ ਤੇ ਇਸ ਦੇ ਨਾਲ-ਨਾਲ 300 ਯੂਨਿਟ ਦੀ ਨੀਤੀ ਵੀ ਸਪੱਸ਼ਟ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ‘ਤੇ ਭਾਰੀ ਮੀਂਹ ਨਾਲ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ੇ ਦਾ ਐਲਾਨ ਕਰੇ, ਕਿਉਂਕਿ ਕਣਕ ਦਾ ਝਾੜ ਬਹੁਤ ਘੱਟ ਨਿਕਲ ਰਿਹਾ ਹੈ ਤੇ ਹੁਣ ਫਸਲ ਬਿਲਕੁਲ ਤਿਆਰ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੋਂ ਪਹਿਲਾ-ਪਹਿਲਾ ਤੁਰੰਤ ਮੌਕੇ ‘ਤੇ ਫ਼ਸਲ ਦੀ ਹਾਲਤ ਦੇਖ ਕੇ ਤੁਰੰਤ ਮੁਆਵਜੇ ਦਿੱਤੇ ਜਾਣ। ਸ. ਕਾਦੀਆਂ ਨੇ ਕਿਹਾ ਕਿ ਐਸ.ਵਾਈ.ਐਲ. ਪੰਜਾਬ ਅਤੇ ਹਰਿਆਣਾ ਦੀ ਆਪਸੀ ਭਾਈਚਾਰੇ ਕਾਇਮ ਰੱਖ ਕੇ ਇਸ ਦਾ ਹੱਲ ਲੱਭਿਆ ਜਾਵੇ।

Facebook Comments

Trending

Copyright © 2020 Ludhiana Live Media - All Rights Reserved.