Connect with us

ਇੰਡੀਆ ਨਿਊਜ਼

ਭਾਰਤੀ ਹਵਾਈ ਫੌਜ ਨੇ ਲਦਾਖ ਵਿੱਚ ਫਸੇ 107 ਲੋਕਾਂ ਨੂੰ ਬਚਾਇਆ

Published

on

ਕੇਂਦਰ ਸ਼ਾਸ਼ਿਤ ਪ੍ਰਦੇਸ਼ ਲਦਾਖ ਵਿੱਚ ਚਾਦਰ ਟ੍ਰੇਕ ਦੇ ਦੌਰਾਨਫਸੇ 107ਲੋਕਾਂ ਨੂੰ ਬਚਾਉਣ ‘ਚ ਮੱਦਦ ਕੀਤੀ, ਬਚਾਏ ਗਏ ਲੋਕਾਂ ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਭਾਰਤੀ ਹਵਾਈ ਫ਼ੌਜ ਨੇ ਲਦਾਖ ਦੇ ਨਵੀ ਗਠਿਨ ਕੀਤੀ ਨਾਗਰਿਕ ਪ੍ਰਸ਼ਾਸਨ,  ਫ਼ੌਜ ਦੀਆਂ ਇਕਾਈਆਂ ਅਤੇ ਸਥਾਨਕ ਆਫ਼ਤਾਂ ਰਾਹਤ ਟੀਮਾਂ ਦੇ ਲਈ ਕੀਤੇ ਗਏ ਬਚਾਅ ਅਭਿਆਨ ਦੇ ਬਾਰੇ ਟਵੀਟ ਕੀਤਾ। ਭਾਰਤੀ ਹਵਾਈ ਫ਼ੌਜ ਨੇ ਟਵੀਟ ਕੀਤਾ ਕਿ ਭਾਰਤੀ ਹਵਾਈ ਫ਼ੌਜ ਦੇ ਹੈਕੀਕਾਪਟਰਾਂ ਨੇ ਵੀਰਵਾਰ ਨੂੰ ਦੁਪਹਿਰ ਫਸੇ ਹੋਰ ਟ੍ਰੇਕਰਸ ਦੇ ਨਾਲ 9 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਹਵਾਈ ਮਾਰਗ ਨਾਲ ਬਚਾਇਆ। ਲਦਾਖ ਦੀ ਇਕ ਬਿਮਾਰ ਔਰਤ ਯਾਤਰੀ ਨੂੰ ਹਵਾਈ ਫ਼ੌਜ ਦੇ ਡਾਕਟਰ ਕਰਮਚਾਰੀਆਂ ਵੱਲੋਂ ਜਮੀਨ ਉਤੇ ਅਤੇ ਹੋਰ ਉਡਾਨ ਦੌਰਾਨ ਜਰੂਰੀ ਇਲਾਜ ਦੀ ਸਹੂਲਤ ਦਿੱਤੀ ਗਈ।

ਭਾਰਤੀ ਹਵਾਈ ਫ਼ੌਜ ਨੇ ਅਪਣੇ ਬਿਆਨ ਵਿਚ ਕਿਹਾ ਕਿ ਇਸਦੇ ਹੈਲੀਕਾਪਟਰਾਂ ਨੇ ਪਿਛਲੇ ਦੋ ਦਿਨਾਂ ‘ਚ 107 ਲੋਕਾਂ ਨੂੰ ਬਚਾਇਆ ਹੈ। ਬਿਆਨ ‘ਚ ਕਿਹਾ ਗਿਆਕਿ ਭਾਰਤੀ ਹਵਾਈਫ਼ੌਜ ਬਚਾਅ ਅਭਿਆਨ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਕਿ ਸਾਰੇ ਫਸੇ ਹੋਏ ਟ੍ਰੇਕਰਸ, ਗਈਡ ਅਤੇ ਪੋਰਟਰਸ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਦਿੱਤਾ ਜਾਂਦਾ। ਦੱਸ ਦਈਏ ਕਿ ਹਾਲ ਹੀ ‘ਚ ਜੰਮੂ ਕਸ਼ਮੀਰ ਵਿੱਚ ਜਿੱਥੇ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਦਾ ਜ਼ੋਰ ਵੱਧ ਗਿਆ ਹੈ, ਅਤੇ ਅਵਾਜਾਈ ਬੰਦ ਹੋਚੁੱਕੀ ਹੈ। ਇੱਕ ਗਰਭਵਤੀ ਔਰਤ ਇਸ ਅਵਾਜਾਈ ਦੇ ਜਾਮ ਚ ਫ਼ਸ ਗਈ। ਜਿਸ ਤੋਂ ਬਾਅਦ ਪੁਲਿਸ ਅਧਿਅਕਾਰੀਆਂ ਨੇ 4 ਘੰਟੇ ਬਰਫ ਵਿੱਚ ਪੈਦਲ ਚਲਕੇ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਡਿਲੀਵਰੀ ਹੋਈ।

ਇਸ ਵਿੱਚ ਸ਼ਮੀਮਾ ਨਾਮ ਦੀ ਗਰਭਵਤੀ ਔਰਤ ਦੀ ਡਿਲੀਵਰੀ ਹੋਣ ਵਾਲੀਸੀ ਅਤੇ ਤੁਰੰਤ ਹਸਪਤਾਲ ਪਹੁੰਚਾਣ ਦੀ ਜ਼ਰੂਰਤ ਸੀ ਪਰ ਜਿਸ ਪਿੰਡ ‘ਚ ਉਹ ਸਨ, ਉੱਥੇ ਅਜਿਹੀ ਕੋਈ ਸਹੂਲਤ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ਫੌਜ ਦੇ ਜਵਾਨਾਂ ਨੂੰ ਸਲਾਮ ਕੀਤਾ। ਪੀਐਮ ਮੋਦੀ ਨੇ ਸ਼ਮੀਮਾ ਅਤੇ ਉਨ੍ਹਾਂ ਦੇ ਬੱਚੇ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਦੱਸ ਦਈਏ ਕਿ ਇਨ੍ਹਾਂ ਦਿਨਾਂ ਜੰਮੂ-ਕਸ਼ਮੀਰ ‘ਚ ਭਾਰੀ ਬਰਫਬਾਰੀ ਹੋ ਰਹੀ ਹੈ, ਇਹੀ ਕਾਰਨ ਹੈ ਕਿ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਗਿਆ ਹੈ। ਭਾਰੀ ਬਰਫ ਦੀ ਵਜ੍ਹਾ ਨਾਲ ਸੜਕ-ਹਾਇਵੇ ਬੰਦ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਇਸਦਾ ਸੰਪਰਕ ਟੁੱਟ ਗਿਆ ਹੈ।

Facebook Comments

Trending