Connect with us

ਇੰਡੀਆ ਨਿਊਜ਼

ਭਾਰਤੀ ਹਵਾਈ ਸੈਨਾ ਦਾ ਮਿੱਗ21 ਹਾਦਸਾਗ੍ਰਸਤ, ਗਰੁੱਪ ਕੈਪਟਨ ਨੇ ਤੋੜਿਆ ਦਮ

Published

on

Indian Air Force MiG-21 crashes, group captain dies

ਮਿਲੀ ਜਾਣਕਾਰੀ ਅਨੁਸਾਰ ਇਕ ਕੰਮਬੈਟ ਟਰੇਨਿੰਗ ਸੈਸ਼ਨ ਦੌਰਾਨ ਉਡਾਣ ਭਰਨ ਵਾਲਾ ਮਿੱਗ-21 ਲੜਾਕੂ ਜਹਾਜ਼ ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਕੈਪਟਨ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਮੱਧ ਭਾਰਤ ਦੇ ਇਕ ਏਅਰਬੇਸ ਤੋਂ ਸਿਖਲਾਈ ਪ੍ਰੀਖਣ ਲਈ ਰਵਾਨਾ ਹੋਇਆ ਸੀ। ਜਿਸ ਵਿਚ ਕੈਪਟਨ ਏ.ਗੁਪਤਾ ਦੀ ਮੌਤ ਹੋ ਗਈ ਹੈ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਥੋੜੇ ਦਿਨ ਪਹਿਲਾ ਵੀ ਇਕ ਭਾਰਤੀ ਹਵਾਈ ਸੈਨਾ ਦਾ ਇਕ ਮਿੱਗ-21 ਲੜਾਕੂ ਜਹਾਜ਼ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ । ਹਵਾਈ ਸੈਨਾ ਦੇ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਸਕੂਐਡਰਨ ਲੀਡਰ ਮੀਤ ਕੁਮਾਰ ਦੀ ਮੌਤ ਹੋ ਗਈ ਸੀ । ਇਹ ਜਹਾਜ਼ ਪਠਾਨਕੋਟ ਏਅਰਬੇਸ ਤੋਂ ਰੁਟੀਨ ਉਡਾਣ ਉੱਤੇ ਸੀ ਤੇ ਦੁਪਹਿਰ ਬਾਅਦ ਕਰੀਬ 1 ਵੱਜ ਕੇ 20 ਮਿੰਟ ’ਤੇ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਮੀਨ ’ਤੇ ਡਿੱਗ ਪਿਆ ਸੀ । ਅਧਿਕਾਰੀਆਂ ਮੁਤਾਬਕ ਡਿੱਗਣ ਤੋਂ ਪਹਿਲਾਂ ਜਹਾਜ਼ ਕਰੀਬ ਇਕ ਘੰਟੇ ਦੀ ਉਡਾਣ ਭਰ ਚੁੱਕਾ ਸੀ। ਹਵਾਈ ਸੈਨਾ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ । ਕੇਂਦਰੀ ੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਪਾਇਲਟ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ । ਰੂਸ ’ਚ ਬਣੇ ਤੇ ਹਵਾਈ ਫ਼ੌਜ ਵਿੱਚ ਕਰੀਬ ਚਾਰ ਦਹਾਕੇ ਪਹਿਲਾਂ ਸ਼ਾਮਲ ਕੀਤੇ ਗਏ ਮਿੱਗ-21 ਜਹਾਜ਼ ਪਿਛਲੇ ਲੰਮੇਂ ਸਮੇਂ ਤੋਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

Facebook Comments

Trending