Connect with us

ਭਾਰਤ

ਜਲਦ ਭਾਰਤ ਦੀ ਤਿੰਨੋਂ ਫੌਜਾਂ ਨੂੰ ਮਿਲੇਗਾ ਚੀਫ ਆਫ਼ ਡਿਫੈਂਸ ਸਟਾਫ – ਫੌਜ ਮੁਖੀ ਬਿਪਿਨ ਰਾਵਤ ਦੇ ਨਾਂ ਤੇ ਲਗ ਸਕਦੀ ਹੈ ਮੋਹਰ

Published

on

ਪਹਿਲੀ ਵਾਰ ਭਾਰਤ ਦੀ ਤਿੰਨੋਂ ਫੌਜਾਂ ਨੂੰ ਜਲਦ ਹੀ ਚੀਫ ਆਫ਼ ਡਿਫੈਂਸ ਸਟਾਫ ਮਿਲ ਸਕਦਾ ਹੈ|ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਵਾਲੀ ਕਮੇਟੀ ਅਗਲੇ ਤਿੰਨ ਹਫ਼ਤਿਆਂ ਦੇ ਅੰਦਰ ਚੀਫ ਆਫ਼ ਡਿਫੈਂਸ ਸਟਾਫ (ਸੀਡੀਐੱਸ) ਦੀ ਨਿਯੁਕਤੀ ਲਈ ਤੌਰ-ਤਰੀਕਿਆਂ ਨੂੰ ਅੰਤਮ ਰੂਪ ਦੇਵੇਗੀ। ਇਸ ਨਾਲ ਸਰਕਾਰ ਨੂੰ ਜਨਵਰੀ ਤੱਕ ਇਕ ਏਕੀਕ੍ਰਿਤ ਫੌਜੀ ਸਲਾਹਕਾਰ ਮਿਲਣ ਦਾ ਰਾਹ ਪੱਧਰਾ ਹੋ ਜਾਵੇਗਾ, ਜਿਸ ਦਾ ਕਾਰਗਿਲ ਸਮੀਖਿਆ ਕਮੇਟੀ ਨੇ 1999 ਵਿੱਚ ਸੁਝਾਅ ਦਿੱਤਾ ਸੀ।

Indian Army General Bipin Rawat

ਇਸ ਬਾਰੇ ਫੌਜ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜ਼ਮੀਨੀ ਫੌਜ, ਜਲ ਸੈਨਾ ਤੇ ਹਵਾਈ ਸੈਨਾ ਨੇ ਇਸ ਨਵੇਂ ਅਹੁਦੇ ਲਈ ਆਪਣੇ ਸੀਨੀਅਰ ਕਮਾਂਡਰਾਂ ਦੇ ਨਾਵਾਂ ਦੀ ਸਿਫਾਰਸ਼ ਪਹਿਲਾਂ ਹੀ ਰੱਖਿਆ ਮੰਤਰਾਲੇ ਨੂੰ ਭੇਜ ਦਿੱਤੀ ਹੈ। ਸੀਡੀਐਸ ਦੀ ਨਿਯੁਕਤੀ ਦਾ ਉਦੇਸ਼ ਭਾਰਤ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਤਿੰਨ ਫੌਜਾਂ ਵਿੱਚ ਤਾਲਮੇਲ ਵਧਾਉਣਾ ਹੈ। ਇਸ ਬਾਰੇ ਇਸੀ ਸਾਲ 15 ਅਗਸਤ ਨੂੰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਤਿਹਾਸਕ ਸੈਨਿਕ ਸੁਧਾਰ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਭਾਰਤ ਦੀਆਂ ਤਿੰਨੋਂ ਫੌਜਾਂ ਲਈ ਇੱਕ ਮੁਖੀ ਹੋਵੇਗਾ ਅਤੇ ਜਿਸ ਨੂੰ ਸੀਡੀਐਸ ਕਿਹਾ ਜਾਵੇਗਾ।

Facebook Comments

Trending