Connect with us

ਇੰਡੀਆ ਨਿਊਜ਼

ਭਾਰਤ ਨੇ ਪਾਕਿਸਤਾਨ ਨੂੰ ਦੀਵਾਲੀ ਦੀ ਮਠਿਆਈ ਦੇ ਕੇ ਦਿੱਤੀ ਮੁਬਾਰਕਬਾਦ

Published

on

India congratulates Pakistan with Diwali sweets

ਅੰਮ੍ਰਿਤਸਰ : ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਤੇ ਭਾਰਤੀ ਸਰਹੱਦ ਦੇ ਰਖਵਾਲੇ ਬਾਰਡਰ ਸਕਿਓਰਿਟੀ ਫੋਰਸ ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਗੁਆਂਢੀ ਮੁਲਕ ਪਾਕਿਸਤਾਨ ਦੀ ਸਰਹੱਦ ਦੇ ਰਖਵਾਲੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਨੂੰ ਭਾਰਤ ਵਾਲੇ ਪਾਸਿਓਂ ਮਠਿਆਈਆਂ ਦੇ ਡੱਬੇ ਦੇ ਕੇ ਦੀਵਾਲੀ ਦੀ ਮੁਬਾਰਕਬਾਦ ਕਹੀ।

ਇਸ ਮੌਕੇ ਭਾਰਤ ਵੱਲੋਂ ਮਠਿਆਈਆਂ ਦੇਣ ਮੌਕੇ ਬੀਐਸਐਫ ਦੇ ਕਾਰਜਕਾਰੀ ਕਮਾਂਡਰ ਸ੍ਰੀ ਅਨੰਤ ਰਾਮ ਸ਼ਰਮਾ ਨੇ ਵੀ ਵਿੰਗ ਕਮਾਂਡਰ ਪਾਕਿਸਤਾਨ ਰੇਂਜਰ ਮੁਹੰਮਦ ਆਮੀਰ ਨੂੰ ਮਠਿਆਈਆਂ ਦੇ ਡੱਬੇ ਦੇ ਕੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਕਹੀ।

ਪਾਕਿਸਤਾਨ ਰੇਂਜਰ ਮੁਹੰਮਦ ਆਮਿਰ ਨੇ ਵੀ ਬੀਐਸਐਫ ਦੇ ਵਿੰਗ ਦੇ ਕਮਾਂਡਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਮਠਿਆਈਆਂ ਦੇ ਡੱਬੇ ਦੇ ਕੇ ਨਿਵਾਜਿਆ ਤੇ ਪਾਕਸਤਾਨ ਆਵਾਮ ਤੇ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਨੂੰ ਦਿਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

Facebook Comments

Trending