ਪੰਜਾਬੀ

ਲੁਧਿਆਣਾ ‘ਚ ਅਕਾਲੀ ਆਗੂ ‘ਤੇ Income Tax ਦੀ Raid, ਸਵੇਰ ਤੋਂ ਛਾਪੇਮਾਰੀ ਕਰ ਰਹੀਆਂ ਟੀਮਾਂ

Published

on

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ, ਸਮਾਜ ਸੇਵਕ ਅਤੇ ਬਿਲਡਰ ਵਿਪਨ ਸੂਦ (ਕਾਕਾ) ਅਤੇ ਉਨ੍ਹਾਂ ਦੇ ਪਾਰਟਨਰ ‘ਤੇ ਆਮਦਨ ਟੈਕਸ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ‘ਚ ਕੁੱਲ 14-15 ਟਿਕਾਣਿਆਂ ‘ਤੇ ਆਮਦਨ ਟੈਕਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਜਾਰੀ ਹੈ।

ਦੱਸਣਯੋਗ ਹੈ ਕਿ ਆਮਦਨ ਟੈਕਸ ਵਿਭਾਗ ਦੀਆਂ ਟੀਮਾਂ ਸਵੇਰੇ 6 ਵਜੇ ਤੋਂ ਉਕਤ ਰਿਹਾਇਸ਼ਾਂ ‘ਤੇ ਸਰਚ ਮੁਹਿੰਮ ਚਲਾ ਰਹੀਆਂ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਟੀਮਾਂ ਲੁਧਿਆਣਾ ਦੀ ਛਾਪੇਮਾਰੀ ‘ਚ ਸ਼ਾਮਲ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਹੋਟਲ ਚੈਨ ਦੇ ਸਬੰਧ ‘ਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਟੀਮਾਂ ਕੰਪਲੈਕਸਾਂ ਦੀ ਪੜਤਾਲ ‘ਚ ਜੁੱਟੀਆਂ ਹੋਈਆਂ ਸਨ।

Facebook Comments

Trending

Copyright © 2020 Ludhiana Live Media - All Rights Reserved.