Connect with us

ਇੰਡੀਆ ਨਿਊਜ਼

ਇਨਕਮ ਟੈਕਸ ਵਿਭਾਗ ਨੇ ਰਿਕਸ਼ਾ ਵਾਲੇ ਨੂੰ ਭੇਜਿਆ ਸਾਢੇ ਤਿੰਨ ਕਰੋੜ ਦਾ ਨੋਟਿਸ

Published

on

Income tax department sends Rs 3.5 crore notice to rickshaw pullers

ਤੁਹਾਨੂੰ ਦੱਸ ਦਿੰਦੇ ਹਾਂ ਕਿ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਇਕ ਰਿਕਸ਼ਾ ਚਾਲਕ ਨੂੰ ਇਨਕਮ ਟੈਕਸ ਵਿਭਾਗ ਵਲੋਂ ਸਾਢੇ ਤਿੰਨ ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨੋਟਿਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਐਤਵਾਰ ਨੂੰ ਪੁਲਿਸ ਨਾਲ ਸੰਪਰਕ ਕੀਤਾ। ਇਥੇ ਬਾਕਲਪੁਰ ਖੇਤਰ ਦੀ ਅਮਰ ਕਾਲੋਨੀ ਦੇ ਪ੍ਰਤਾਪ ਸਿੰਘ ਨੇ ਰਾਜਮਾਰਗ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਠੱਗੇ ਜਾਣ ਦਾ ਦਾਅਵਾ ਕੀਤਾ ਹੈ। ਉਸ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ। ਇਸ ਵਿਚ ਪੀੜਤ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਪਾ ਕੇ ਅਪਣੀ ਇਹ ਕਹਾਣੀ ਦੱਸੀ ਹੈ ਕਿ ਉਸ ਨੇ ਕੇਵਲ ਪੈਨਕਾਰਡ ਲਈ ਅਰਜ਼ੀ ਦਿਤੀ ਸੀ ਜਿਸ ਕਾਰਨ ਉਸ ਨਾਲ ਧੋਖਾਧੜੀ ਹੋਈ ਹੈ।

 

ਉੱਥੇ ਹੀ ਨੋਟਿਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਿਕਸ਼ਾ ਚਾਲਕ ਸਿੱਧਾ ਪੁਲਿਸ ਸਟੇਸ਼ਨ ਹਾਈਵੇ ਤੇ ਪਹੁੰਚਿਆ। ਜਿੱਥੇ ਉਸ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਸਾਲ 2018 ‘ਚ ਉਸ ਨੇ ਪੈਨ ਕਾਰਡ ਲਈ ਅਰਜ਼ੀ ਦਿੱਤੀ ਸੀ, ਉਸ ਨੇ ਇੰਨੀ ਕਮਾਈ ਵੀ ਨਹੀਂ ਕੀਤੀ ਜਿੰਨਾ ਨੋਟਿਸ ਆਇਆ ਹੈ। ਇਸ ਨਾਲ ਹੀ ਲੋਕਾਂ ‘ਚ ਇਨਕਮ ਟੈਕਸ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਸ਼ਹਿਰ ‘ਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਦੂਜੇ ਪਾਸੇ ਪੀੜਤਾ ਨੇ ਪੁਲਿਸ ਸਟੇਸ਼ਨ ਹਾਈਵੇ ‘ਤੇ ਜਾਅਲਸਾਜ਼ੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।

 

Facebook Comments

Trending