Connect with us

ਇੰਡੀਆ ਨਿਊਜ਼

ਜਲੰਧਰ ਦੀ ਪ੍ਰਸਿੱਧ ਟਰੈਵਲ ਏਜੰਸੀ Sai Overseas ਦੇ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

Published

on

Income tax department raids office of Sai Oversea in Jalandhar

ਜਲੰਧਰ ਦੀ ਪੰਜਾਬ ਦੀ ਪ੍ਰਸਿੱਧ ਟਰੈਵਲ ਏਜੰਸੀ ਸਾਈਂ ਓਵਰਸੀਜ਼ ਦੇ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪਾ ਮਾਰਿਆ ਗਿਆ। ਦੱਸ ਦਈਏ ਕਿ ਜਦੋਂ ਵਿਭਾਗ ਵਲੋਂ ਇਹ ਛਾਪੇਮਾਰੀ ਕੀਤੀ ਗਈ ਉਸ ਵੇਲੇ ਅਜੇ ਦਫ਼ਤਰ ਖੁੱਲ੍ਹਿਆ ਨਹੀਂ। ਦਫ਼ਤਰ ਦੇ ਬਾਹਰ ਜੰਮੂ ਕਸ਼ਮੀਰ ਨੰਬਰ ਦੀਆਂ ਚਾਰ ਗੱਡੀਆਂ ਖੜ੍ਹੀਆਂ ਦੇਖ ਆਸ ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕੁਝ ਸਮਾਂ ਉਡੀਕਣ ਮਗਰੋਂ ਵਿਭਾਗ ਦੀ ਟੀਮ ਨੇ ਦਫ਼ਤਰ ਦਾ ਸ਼ਟਰ ਖੋਲ੍ਹਣ ਲਈ ਬਾਹਰ ਲੱਗਿਆ ਜਿੰਦਰਾ ਤੋੜ ਦਿੱਤਾ। ਇਸ ਦੌਰਾਨ ਸਥਾਨਕ ਪੁਲਿਸ ਠਾਣੇ ਦੇ ਮੁਲਾਜ਼ਮ ਵੀ ਮੌਜੂਦ ਸਨ।

ਉੱਥੇ ਹੀ ਦੱਸਣਯੋਗ ਹੈ ਕਿ ਕੰਪਨੀ ਦੇ ਏਜੰਟ ਵਲੋਂ ਕੁਝ ਮਹੀਨੇ ਪਹਿਲਾਂ ਬ੍ਰਿਟੇਨ ਅਤੇ ਅਮਰੀਕਾ ਭੇਜਣ ਦੇ ਨਾਮ ‘ਤੇ ਖੁਦ ਹੀ ਫ਼ੰਡ ਸ਼ੋਅ ਕਰਵਾਉਣ ਦੀ ਆਡੀਓ ਵਾਇਰਲ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਸੇ ਸਿਲਸਲੇ ਵਿਚ ਜੰਮੂ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟਰੈਵਲ ਏਜੰਸੀ ਦਾ ਮਾਲਕ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਮਾਲਕ ਤਾਂ ਪਹਿਲਾਂ ਹੀ ਵਿਦੇਸ਼ ਉਡਾਰੀ ਮਾਰ ਚੁੱਕਾ ਹੈ। ਦੱਸ ਦਈਏ ਕਿ ਫਿਲਹਾਲ ਇਸ ਛਾਪੇ ਦੀ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਇਸ ਦੇ ਕਾਰਨਾਂ ਦਾ ਪਤਾ ਲਗ ਸਕਿਆ ਹੈ।

Facebook Comments

Advertisement

Trending