Connect with us

ਪੰਜਾਬੀ

ਸਵੱਦੀ ਕਲਾਂ ਆਈਟੀਆਈ ਦਾ ਉਦਘਾਟਨ 4 ਨੂੰ

Published

on

Inauguration of Swaddi Kalan ITI on 4th

ਭੂੰਦੜੀ / ਲੁਧਿਆਣਾ : ਸਵੱਦੀ ਕਲਾਂ ‘ਚ ਉਦਯੋਗਕ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਆਈਟੀਆਈ ਦਾ ਉਦਘਾਟਨ ਕਰਨਗੇ। ਇਸ ਸਬੰਧੀ ਉਦਘਾਟਨ ਵਾਲੀ ਜਗ੍ਹਾ ਦਾ ਜਾਇਜ਼ਾ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਵੱਲੋਂ ਲਿਆ ਗਿਆ।

ਇਸ ਮੌਕੇ ਉਨ੍ਹਾਂ ਕਿਹਾ ਉਕਤ ਉਪਰਾਲਾ ਕੈਪਟਨ ਸੰਦੀਪ ਸੰਧੂ ਦੀਆਂ ਕੋਸ਼ਿਸਾਂ ਸਦਕਾ ਹੋਇਆ ਹੈ, ਜਿਸ ਦਾ ਐਲਾਨ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਇਹ ਅਧੂਰਾ ਹੀ ਰਹਿ ਗਿਆ ਪਰ ਕੈਪਟਨ ਸੰਦੀਪ ਸੰਧੂ ਦੀ ਮਿਹਨਤ ਨਾਲ ਇਹ ਕੰਮ ਨੇਪਰੇ ਚੜਿਆ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਇਸ ਦਾ ਫਾਇਦਾ ਹੋਵਗਾ।

ਉਨ੍ਹਾਂ ਕਿਹਾ ਸੰਧੂ ਦੀ ਅਗਵਾਈ ਹੇਠ ਹਲਕੇ ‘ਚ ਰਿਕਾਰਡਤੋੜ ਵਿਕਾਸਕਾਰਜ ਹੋਏ ਹਨ। ਇਸ ਮੌਕੇ ਸਰਪੰਚ ਲਾਲ ਸਿੰਘ, ਸਰਪੰਚ ਦਲਜੀਤ ਸਿੰਘ, ਡਾਇਰੈਕਟਰ ਜਗਦੀਪ ਗਿੱਲ ਹਾਜ਼ਰ ਸਨ।

Facebook Comments

Advertisement

Trending