Connect with us

ਪੰਜਾਬੀ

ਡਾਬਾ ਚੌਕ ਤੋਂ ਈਸ਼ਰ ਨਗਰ ਪੁਲ਼ੀ ਤਕ ਦੀ ਸੜਕ ਦਾ ਉਸਾਰੀ ਕਾਰਜ ਦਾ ਕੀਤਾ ਉਦਘਾਟਨ

Published

on

Inauguration of road construction work from Daba Chowk to Ishar Nagar Bridge

ਲੁਧਿਆਣਾ :   ਵਿਧਾਨ ਸਭਾ ਹਲਕਾ ਆਤਮ ਨਗਰ ‘ਚ ਵਿਕਾਸ ਕਾਰਜਾਂ ਦੀ ਝੜੀ ਲਾਉਣ ਵਾਲੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹਲਕੇ ਅਧੀਨ ਪੈਂਦੀ ਡਾਬਾ ਚੌਕ ਤੋਂ ਈਸ਼ਰ ਨਗਰ ਪੁਲ਼ੀ ਤਕ ਦੀ ਸੜਕ ਦੇ 1.44 ਕਰੋੜੀ ਉਸਾਰੀ ਕਾਰਜ ਦਾ ਉਦਘਾਟਨ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਨਾਲ ਕੀਤਾ।

ਇਸ ਮੌਕੇ ਕਮਲਜੀਤ ਕੜਵਲ ਤੇ ਬੀਬੀ ਸ਼ਿਮਾਲਪੁਰੀ ਨੇ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਵਾਰਡ ਨੰਬਰ-34, 36, 38 ਅਤੇ 39 ਦੇ ਵਸਨੀਕਾਂ ਨੂੰ ਕਾਫ਼ੀ ਲਾਭ ਹੋਵੇਗਾ, ਦੂਸਰਾ ਇਸ ਸੜਕ ‘ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਉਨ੍ਹਾਂ ਸਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸੜਕ ਨੂੰ ਜਿੰਨਾ ਜਲਦੀ ਹੋ ਸਕੇ ਨੇਪਰੇ ਚਾੜ੍ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਹਰੇਕ ਵਰਗ ਨੂੰ ਧਿਆਨ ‘ਚ ਰੱਖ ਕੇ ਕਈ ਅਹਿਮ ਫ਼ੈਸਲੇ ਕੀਤੇ ਹਨ, ਜਿਸ ਸਦਕਾ ਅੱਜ ਜਿੱਥੇ ਹਰੇਕ ਵਰਗ ਕਾਂਗਰਸ ਸਰਕਾਰ ਤੋਂ ਖੁਸ਼ ਹੈ, ਉਥੇ ਹੀ ਆਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਮੁੜ ਕਾਂਗਰਸ ਦੇ ਹੱਕ ‘ਚ ਫਤਵਾ ਦੇਣ ਲਈ ਤਿਆਰ ਬੈਠਾ ਹੈ।

Facebook Comments

Trending