Connect with us

ਪੰਜਾਬ ਨਿਊਜ਼

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਰੀਜਨਲ ਸਹਾਇਤਾ ਕੇਂਦਰ ਦਾ ਉਦਘਾਟਨ

Published

on

Inauguration of Regional Support Center of Jagat Guru Nanak Dev Punjab State Open University, Patiala

ਲੁਧਿਆਣਾ : ਡਾ: ਕਰਮਜੀਤ ਸਿੰਘ, ਉਪ-ਕੁਲਪਤੀ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਧਰਮ ਸਿੰਘ ਨੇ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਖੇਤਰੀ ਸਹਾਇਤਾ ਕੇਂਦਰ ਦਾ ਉਦਘਾਟਨ ਕੀਤਾ।

ਡਾ. ਧਰਮ ਸਿੰਘ ਨੇ ਕਿਹਾ ਕਿ ਇਹ ਖੇਤਰੀ ਕੇਂਦਰ ਮੁੱਖ ਤੌਰ ਤੇ ਅਕਾਦਮਿਕ, ਪ੍ਰਸ਼ਾਸਕੀ ਅਤੇ ਪ੍ਰਚਾਰਕ ਗਤੀਵਿਧੀਆਂ ਨਿਭਾਏਗਾ । ਖੇਤਰੀ ਕੇਂਦਰ ਓਪਨ ਯੂਨੀਵਰਸਿਟੀ ਪ੍ਰਣਾਲੀ ਦੇ ਵਿਕਾਸ, ਰੱਖ -ਰਖਾਅ, ਅਧਿਐਨ ਕੇਂਦਰਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਸੇਵਾਵਾਂ ਦੀ ਨਿਗਰਾਨੀ ਕਰੇਗਾ। ਇਹ ਖੇਤਰੀ ਕੇਂਦਰ ਯੂਨੀਵਰਸਿਟੀ ਦੇ ਸਾਰੇ ਵਿਹਾਰਕ ਉਦੇਸ਼ਾਂ ਲਈ ਯੂਨੀਵਰਸਿਟੀ ਦੇ ਉਪ-ਦਫਤਰ ਵਜੋਂ ਕੰਮ ਕਰਨਗੇ ਅਤੇ ਆਪਣੇ-ਆਪਣੇ ਖੇਤਰਾਂ ਵਿੱਚ ਯੂਨੀਵਰਸਿਟੀ ਦੇ ਰਿਸੋਰਸ ਸੈਂਟਰ ਹੋਣਗੇ।

ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਜੀ ਨੇ ਹੋਰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਖੇਤਰੀ ਸਹਾਇਤਾ ਕੇਂਦਰ ਪੱਛੜੇ ਹੋਏ ਏਰੀਆ ਦੇ ਪੇਂਡੂ ਤੇ ਗਰੀਬ ਲੋਕਾਂ ਲਈ ਬਹੁਤ ਲਾਭਕਾਰੀ ਹੋਵੇਗਾ। ਇਹ ਕੇਂਦਰ ਪਾਰਟ ਟਾਈਮ ਕੰਮ ਕਰਨ ਵਾਲੇ, ਰੈਗੁਲਰ ਦਾਖਲਾ ਨਾ ਲੈ ਸਕਣ ਵਾਲੇ ਸਿੱਖਿਆਰਥੀਆਂ ਲਈ ਲਾਭਕਾਰੀ ਹੋਵੇਗਾ ਅਤੇ ਉਨ੍ਹਾਂ ਦਾ ਸਮਾਂ, ਊਰਜਾ ਤੇ ਧਨ ਦੀ ਬਚਤ ਕਰੇਗਾ। ਡਾ. ਜਸਪ੍ਰੀਤ ਕੌਰ, ਸਥਾਨਕ ਕੋ-ਆਰਡੀਨੇਟਰ, ਖੇਤਰੀ ਸਹਾਇਤਾ ਕੇਂਦਰ ਨੇ ਇਸ ਯੂਨੀਵਰਸਿਟੀ ਦੁਆਰਾ ਚਲਾਏ ਜਾ ਰਹੇ ਕੋਰਸਾਂ ਬਾਰੇ ਦੱਸਿਆ। ਇਸ ਸਮੇਂ ਕਾਲਜ ਦੇ ਸੀਨੀਅਰ ਸਟਾਫ ਕੌਂਸਲ ਅਤੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

Facebook Comments

Trending