Connect with us

ਪੰਜਾਬੀ

ਡੀ ਡੀ ਜੈਨ ਕਾਲਜ ਆਫ਼ ਐਜੂਕੇਸ਼ਨ ਦੇ ਨਵੇਂ ਬਲਾਕ ਦੇ ਕੀਤਾ ਉਦਘਾਟਨ

Published

on

Inauguration of new block of DD Jain College of Education

ਲੁਧਿਆਣਾ : ਡੀ ਡੀ ਜੈਨ ਕਾਲਜ ਆਫ਼ ਐਜੂਕੇਸ਼ਨ ਨੇ ਆਪਣੇ ਨਵੇਂ ਬਲਾਕ ਦੇ ਉਦਘਾਟਨ ਮੌਕੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀ ਚੰਦਰ ਗੈਂਦ, ਆਈਏਐਸ, ਡਵੀਜ਼ਨਲ ਕਮਿਸ਼ਨਰ, ਜ਼ਿਲ੍ਹਾ ਪਟਿਆਲਾ, ਪੰਜਾਬ ਸਰਕਾਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ।

ਇਸ ਮੌਕੇ ਸ੍ਰੀ ਰਾਘਵ ਜੈਨ ਆਈਪੀਐਸ, ਸ੍ਰੀ ਪਵਨ ਕੁਮਾਰ ਅਤੇ ਸ੍ਰੀ ਅਨਿਲ ਸਿੰਘਾਨੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੇਅਰਮੈਨ ਸ਼੍ਰੀ ਨੰਦ ਕੁਮਾਰ ਜੈਨ ਅਤੇ ਐੱਸ.ਐੱਸ.ਜੈਨ ਗਰਲਜ਼ ਸਕੂਲ ਮੈਨੇਜਮੈਂਟ ਕਮੇਟੀ ਦੇ ਹੋਰ ਸਾਰੇ ਉੱਘੇ ਮੈਂਬਰਾਂ ਦੀ ਸਾਲਾਂ ਦੀ ਸਖਤ ਮਿਹਨਤ, ਦ੍ਰਿੜਤਾ, ਲਗਨ ਤੋਂ ਬਾਅਦ ਇਹ ਸੁਪਨਾ ਆਪਣੇ ਪੂਰੇ ਸਿਖਰ ‘ਤੇ ਪਹੁੰਚ ਗਿਆ ਹੈ, ਜਿਸਦਾ ਉਦੇਸ਼ ਭਾਈਚਾਰੇ ਦੀ ਸੇਵਾ ਕਰਨਾ ਅਤੇ ਵੱਡੇ ਪੱਧਰ ‘ਤੇ ਦੇਸ਼ ਨੂੰ ਸਭ ਤੋਂ ਵਧੀਆ ਅਧਿਆਪਕ ਸਿੱਖਿਆ ਪ੍ਰਦਾਨ ਕਰਨਾ ਹੈ।

ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਧਾਰਮਿਕ ਗਰੁੱਪ ਗੀਤ, ਲੋਕ ਗੀਤ, ਹਿਮਾਚਲੀ ਨਾਚ, ਰਾਜਸਥਾਨੀ ਨਾਚ ਅਤੇ ਪੰਜਾਬੀ ਲੋਕ ਨਾਚ ਵਰਗੀਆਂ ਕਈ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਪੰਜਾਬੀ ਮੁਤਿਆਰਾ ਵੱਲੋਂ ਰੰਗ-ਬਿਰੰਗੇ ਲਹਿੰਗੇ, ਟਿੱਕੇ ਅਤੇ ਸੱਗੀ ਫੁੱਲਾਂ ਨਾਲ ਗਾਈਆਂ ਜਾਗੋ, ਢੋਲਕ ਅਤੇ ਪੰਜਾਬੀ ਬੋਲੀਆਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ।
ਸਮਾਰੋਹ ਦੀ ਸਮਾਪਤੀ ਵਿਦਾਇਗੀ ਸਮਾਰੋਹ ਨਾਲ ਹੋਈ। ਸਾਰੇ ਪਤਵੰਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।

Facebook Comments

Trending