ਪੰਜਾਬੀ

ਹਲਕਾ ਪਾਇਲ ਤੋਂ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੇ ਮੁੱਖ ਚੋਂਣ ਦਫ਼ਤਰ ਦਾ ਉਦਘਾਟਨ

Published

on

ਮਲੌਦ (ਲੁਧਿਆਣਾ ) :     ਅੱਜ  ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਹਲਕਾ ਪਾਇਲ ਤੋਂ ਚੋਣ ਲੜ ਰਹੇ ਸਾਥੀ ਭਗਵਾਨ ਸਿੰਘ ਦੇ ਮੁੱਖ ਚੋਣ ਦਫ਼ਤਰ  ਦਾ ਉਦਘਾਟਨ ਸਾਬਕਾ ਸਰਪੰਚ ਸਿਆਡ਼ ਸਾਧੂ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌਡ਼ ਨੇ ਕਿਹਾ ਕਿ ਪੰਜਾਬ ਵਿਚ  ਹਰ ਤਰ੍ਹਾਂ  ਦਾ ਮਾਫੀਆ ਸਰਗਰਮ ਹੈ ਅਤੇ  ਸੂਬੇ ਦੇ ਖਜ਼ਾਨੇ ਵਿਚ ਪੈਸਾ ਜਾਣ ਦੀ ਬਜਾਏ ਮਾਫ਼ੀਆ ਅਤੇ ਇਹਨਾ ਦੇ ਸਰਪ੍ਰਸਤ ਰਾਜਨੀਤਿਕ ਨੇਤਾਵਾਂ ਕੋਲ ਜਾ ਰਿਹਾ ਹੈ ।

ਭਾਰਤੀ ਕਮਿਊਨਿਸਟ ਪਾਰਟੀ ਮਜ਼ਦੂਰਾਂ ਵਿਦਿਆਰਥੀਆਂ  ਮੁਲਾਜ਼ਮਾਂ ਛੋਟੇ ਦੁਕਾਨਦਾਰਾਂ ਛੋਟੇ ਕਾਰੋਬਾਰੀਆਂ ਦੇ ਹੱਕਾਂ ਲਈ ਲਗਾਤਾਰ ਲੜਾਈ ਲੜ ਰਹੀ ਹੈ  ਪਿਛਲੇ ਇੱਕ ਸਾਲ ਤੋਂ ਜ਼ਿਆਦਾ  ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਚੱਲੇ ਕਿਸਾਨ ਅੰਦੋਲਨ ਦਾ ਸਾਡੀ ਪਾਰਟੀ ਨੇ ਭਰਪੂਰ  ਸਮਰੱਥਨ ਕੀਤਾ ਹੈ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਰਵਾਇਤੀ ਪਾਰਟੀਆਂ ਅਤੇ  ਦਿੱਲੀ ਤੋਂ ਆਏ   ਕੇਜਰੀਵਾਲ ਜੋ ਕਿ ਉੱਥੇ ਬੈਠਾ  ਹੀ ਪੰਜਾਬ ਤੇ ਰਾਜ ਕਰਨਾ ਚਾਹੁੰਦਾ ਹੈ ਨੂੰ ਭਾਂਜ ਦਿਓ ।

ਉਨ੍ਹਾਂ ਅਪੀਲ ਕੀਤੀ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਭਗਵਾਨ ਸਿੰਘ ਸੋਮਲਖੇਡ਼ੀ ਦੇ ਚੋਣ ਨਿਸ਼ਾਨ  ਦਾਤੀ ਬੱਲੀ ਵਾਲਾ ਦੋ  ਨੰਬਰ ਵਾਲਾ ਬਟਨ ਦਬਾ ਕੇ ਕਾਮਯਾਬ ਕਰੋ । ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਜੋ ਕਿ ਇੱਥੋਂ ਉਮੀਦਵਾਰ ਹਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਿਧਾਨ ਸਭਾ ਦੇ ਵਿੱਚ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਜ਼ੋਰਦਾਰ  ਆਵਾਜ਼ ਨਾਲ ਚੁੱਕਣਗੇ ਅਤੇ ਆਮ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਪੂਰਾ ਜ਼ੋਰ ਲਾ ਦੇਣਗੇ ।

Facebook Comments

Trending

Copyright © 2020 Ludhiana Live Media - All Rights Reserved.